ਪੰਜਾਬ 'ਚ ਕਿੱਥੇ ਪੈ ਰਹੀਆਂ ਵੋਟਾਂ ?, ਦੇਖੋ ਇਹ ਖਾਸ ਰਿਪੋਰਟ|Panchayat Election|Punjab News|abp sanjha|
ਰਾਜ ਚੋਣ ਕਮਿਸ਼ਨ, ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਅੱਜ ਸੂਬੇ ਵਿੱਚ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਸੀਟਾਂ 'ਤੇ ਉਪ ਚੋਣਾਂ ਹੋ ਰਹੀਆਂ ਹਨ। ਪੰਚਾਇਤ ਉਪ ਚੋਣਾਂ ਲਈ 90 ਸਰਪੰਚ ਅਤੇ 1771 ਪੰਚਾਂ ਦੀਆਂ ਸੀਟਾਂ 'ਤੇ ਚੋਣਾਂ ਹੋ ਰਹੀਆਂ ਹਨ। ਇਸੇ ਲੜੀ ਵਿੱਚ, ਉੜਮੁੜ ਟਾਂਡਾ ਦੇ 4 ਪਿੰਡਾਂ ਵਿੱਚ ਖਾਲੀ ਪੰਚਾਇਤ ਮੈਂਬਰਾਂ ਦੀਆਂ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਬ-ਡਵੀਜ਼ਨ ਟਾਂਡਾ ਦੇ ਕਾਰਜਕਾਰੀ ਐਸ.ਡੀ.ਐਮ. ਕਵਲਜੀਤ ਸਿੰਘ ਅਤੇ ਤਹਿਸੀਲਦਾਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਧਿਕਾਰੀ-ਸਹਿ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਦੀ ਨਿਗਰਾਨੀ ਹੇਠ ਬਲਾਕ ਟਾਂਡਾ ਦੇ ਪਿੰਡਾਂ ਕਲਿਆਣਪੁਰ, ਰੜਾ, ਪੱਤੀ ਤਲਵੰਡੀ ਸੱਲਾਂ ਅਤੇ ਰਾਣੀ ਪਿੰਡ ਵਿੱਚ ਪੰਚਾਇਤ ਮੈਂਬਰਾਂ ਦੀਆਂ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ।




















