Wear Well ਦੇ ਮਾਲਿਕ ਸੰਜੇ ਵਰਮਾ ਦੇ ਘਰ ਪਹੁੰਚੇ ਸੁਖਬੀਰ ਬਾਦਲ
Punjab News: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਇਤਰਾਜ਼ਯੋਗ ਟਿੱਪਣੀ ਨੂੰ ਲੈਕੇ ਭਾਜਪਾ ਵਿੱਚ ਕਾਫੀ ਰੋਸ ਅਤੇ ਗੁੱਸਾ ਹੈ। ਉੱਥੇ ਹੀ ਹੁਣ ਬੀਜੇਪੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦਾ ਬਿਆਨ ਸਾਹਮਣੇ ਆਇਆ ਹੈ। ਕਾਲੀਆ ਨੇ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਦੀ ਇੱਜ਼ਤ ਹੁੰਦੀ ਹੈ। ਉਨ੍ਹਾਂ ਨੂੰ ਬੋਲਣ ਤੋਂ ਪਹਿਲਾਂ ਆਪਣੇ ਵੱਲ ਦੇਖਣਾ ਚਾਹੀਦਾ ਹੈ।ਜਦੋਂ ਮੁੱਖ ਮੰਤਰੀ ਵਿਦੇਸ਼ ਗਏ ਸਨ ਤਾਂ ਜਹਾਜ਼ ਕਿਉਂ ਰੋਕਿਆ ਗਿਆ ਸੀ? ਜਦੋਂ ਉਹ ਸੰਸਦ ਮੈਂਬਰ ਸਨ, ਤਾਂ ਉਹ ਕਾਰ ਦੀ ਡਿੱਗੀ ਵਿੱਚ ਬੈਠ ਕੇ ਭੱਜ ਗਏ ਸਨ। ਉਹ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਭੱਜ ਰਹੇ ਸਨ। ਬਾਜਵਾ ਵੱਲੋਂ ਅਮਨ ਅਰੋੜਾ ਅਤੇ ਹਰਪਾਲ ਚੀਮਾ ਖ਼ਿਲਾਫ਼ ਕੇਸ ਦਰਜ ਕਰਨ 'ਤੇ ਕਾਲੀਆ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਆਪਣੇ ਪੇਜ 'ਤੇ ਜਾਅਲੀ ਵੀਡੀਓ ਪੋਸਟ ਕੀਤੀ ਤਾਂ ਪੁਲਿਸ ਨੇ ਕਾਰਵਾਈ ਕੀਤੀ। ਇਸ ਲਈ ਭਾਜਪਾ ਨੇ ਤਾਂ ਨਹੀਂ ਕਿਹਾ ਸੀ ਕਿ ਉਹ ਜਾਅਲੀ ਵੀਡੀਓ ਭੇਜਣ।






















