ਪੜਚੋਲ ਕਰੋ
ਕਾਂਗਰਸ 'ਚ ਪਿਆ ਕਾਟੋ ਕਲੇਸ਼, ਧਰਮਵੀਰ ਗਾਂਧੀ ਨੇ ਚੁੱਕੇ ਸਵਾਲ
ਤੜਕਸਾਰ ਹੀ ਐਸਐਸਪੀ ਜੋਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸਪੀ ਤੇਜ ਵੀਰ ਸਿੰਘ ਅਤੇ ਡੀਐਸਪੀ ਤਰਲੋਚਨ ਸਿੰਘ ਦੀ ਅਗਵਾਈ ਵਿੱਚ ਸਮਾਰਾਲਾ ਪੁਲਿਸ ਵੱਲੋਂ ਸਮਰਾਲਾ ਦੇ ਵੱਖ ਵੱਖ ਸਥਾਨਾਂ ਤੇ ਸਰਚ ਅਭਿਆਨ ਚਲਾਇਆ ਗਿਆ। ਐਸਪੀ ਤੇਜ ਵੀਰ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਰੇ ਪੰਜਾਬ ਭਰ ਵਿੱਚ ਨਸ਼ੇ ਦੇ ਖਾਤਮੇ ਲਈ ਪੰਜਾਬ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਹੈ ਜਿਸ ਦੇ ਤਹਿਤ ਪੁਲਿਸ ਜ਼ਿਲ੍ਾ ਖੰਨਾ ਦੇਸਰਚ ਪੁਲਿਸ ਜਿਲ੍ਹਾ ਖੰਨਾ ਦੇ ਅਧੀਨ ਪਾਇਲ , ਮਾਛੀਵਾੜਾ ਸਾਹਿਬ , ਖੰਨਾ ਅਤੇ ਸਮਰਾਲਾ ਵਿੱਚ ਹੋਟ ਸਪੋਟ ਅਤੇ ਜੋ ਨਸ਼ਾ ਤਸਕਰ ਘਰ ਬੈਠ ਨਸ਼ੇ ਦੀ ਤਸਕਰੀ ਕਰ ਰਹੇ ਹਨ ਉਹਨਾਂ ਦੇ ਘਰਾਂ ਵਿੱਚ ਅੱਜ ਤੜਕ ਆ ਰਹੀ ਕਾਸੋਰੇਸ਼ਨ ਦੇ ਤਹਿਤ ਸਰਚ ਅਭਿਆਨ ਚਲਾਇਆ ਗਿਆ । ਐਸਪੀ ਤੇਜ਼ ਵੀਰ ਸਿੰਘ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਆਖਿਆ ਕਿ ਨਸ਼ੇ ਦੇ ਵਪਾਰ ਨੂੰ ਛੱਡ ਕੇ ਮੁੱਖ ਧਾਰਾ ਵਿੱਚ ਵਾਪਸ ਆਉਣ । ਤਾਂ ਜੋ ਪੰਜਾਬ ਮੁੜ ਰੰਗਲਾ ਪੰਜਾਬ ਬਣੇ ।
Tags :
ABP Sanjhaਹੋਰ ਵੇਖੋ
Advertisement






















