ਪੜਚੋਲ ਕਰੋ
Car Racing ਕਰਨ ਵਾਲੇ ਨੋਜਵਾਨਾਂ ਦੇ ਕੱਟੇ ਚਾਲਾਨ ਤੇ ਗੱਡੀ ਵੀ ਹੋਈ ਜ਼ਬਤ
Car Racing ਕਰਨ ਵਾਲੇ ਨੋਜਵਾਨਾਂ ਦੇ ਕੱਟੇ ਚਾਲਾਨ ਤੇ ਗੱਡੀ ਵੀ ਹੋਈ ਜ਼ਬਤ
ਲੁਧਿਆਣਾ ਦੀਆਂ ਸੜਕਾਂ 'ਤੇ ਕਾਰ ਰੇਸਿੰਗ ਦੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਸਾਊਥ ਸਿਟੀ ਰੋਡ ਤੇ ਲਾਡੋਵਾਲ ਨੇੜੇ ਦੀ ਹੈ। ਇਸ ਵੀਡੀਓ ਦੇ ਆਧਾਰ 'ਤੇ ਪੁਲਸ ਨੇ ਇਕ ਕਾਰ ਦਾ ਚਲਾਨ ਕਰਕੇ ਉਸ ਨੂੰ ਜ਼ਬਤ ਕਰ ਲਿਆ ਹੈ।
ਵੀਡੀਓ ਵਿੱਚ ਨੌਜਵਾਨ ਰੇਸ ਦੀ ਤਿਆਰੀ ਕਰ ਰਹੇ ਕਾਰਾਂ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ, ਜਦਕਿ ਦੂਜੇ ਵੀਡੀਓ 'ਚ ਦੋ ਕਾਰਾਂ ਰੇਸ ਕਰਦੇ ਨਜ਼ਰ ਆ ਰਹੇ ਹਨ।
ਕਈ ਲੋਕ ਇਸ ਦੌੜ ਦੀ ਵੀਡੀਓ ਬਣਾ ਰਹੇ ਹਨ। ਇੱਕ ਵਿਅਕਤੀ ਸੜਕ ਦੇ ਵਿਚਕਾਰ ਖੜ੍ਹਾ ਹੈ ਅਤੇ ਟਾਈਮਰ 'ਤੇ ਨਜ਼ਰ ਰੱਖ ਰਿਹਾ ਹੈ।
ਇਹ ਵੀਡੀਓ 2-3 ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਟ੍ਰੈਫਿਕ ਪੁਲਸ ਨੇ ਇਕ ਕਾਰ ਦੀ ਪਛਾਣ ਕਰ ਲਈ ਹੈ। ਕਾਰ ਦਾ ਚਲਾਨ ਵੀ ਕੀਤਾ ਗਿਆ ਹੈ।
Tags :
Car Racingਹੋਰ ਵੇਖੋ






















