ਓਪੀਡੀ ਬੰਦ ਮਰੀਜ਼ ਹੋਏ ਪਰੇਸ਼ਾਨ, ਕਦੋਂ ਸੁਣੇਗੀ ਸਰਕਾਰ
ਓਪੀਡੀ ਬੰਦ ਮਰੀਜ਼ ਹੋਏ ਪਰੇਸ਼ਾਨ, ਕਦੋਂ ਸੁਣੇਗੀ ਸਰਕਾਰ
ਪਟਿਆਲਾ ਦੇ ਸਰਕਾਰੀ ਮਾਤਾ ਕਸ਼ਲਿਆ ਹਸਪਤਾਲ ਵਿਖੇ PCMS ਐਸੋਸੀਏਸ਼ਨ ਵੱਲੋਂ ਅੱਜ ਸਾਰਾ ਦਿਨ ਦੀ ਓਪੀਡੀ ਬੰਦ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ..ਡਾਕਟਰਾਂ ਦੀ ਹੜਤਾਲ ਦਾ ਅਸਰ ਮਰੀਜ਼ਾਂ ਤੇ ਵੀ ਵੇਖਣ ਨੂੰ ਮਿਲ ਰਿਹਾ ਹੈ ਮਰੀਜ਼ ਦੂਰੋਂ ਦੂਰੋਂ ਹਸਪਤਾਲ ਪਹੁੰਚਦੇ ਹਨ ਪਰ ਉਹਨਾਂ ਦਾ ਇਲਾਜ ਨਹੀਂ ਹੋ ਰਿਹਾ ਜਿਸ ਕਰਕੇ ਕਿ ਮਰੀਜ਼ਾਂ ਨੂੰ ਖਾਸਾ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ.. ਪੀਸੀਐਮਐਸ ਪਟਿਆਲਾ ਦੇ ਪ੍ਰਧਾਨ ਡਾਕਟਰ ਸੁਮਿਤ ਸਿੰਘ ਨੇ ਦੱਸਿਆ ਕਿ ਸਾਡੀ ਐਸੋਸੀਏਸ਼ਨ ਦੀ ਮੀਟਿੰਗ ਸਿਹਤ ਮੰਤਰੀ ਦੇ ਨਾਲ ਹੋਈ ਸੀ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਮੰਗਾਂ ਤਾਂ ਸਾਡੀਆਂ ਮੰਨ ਲਈਆਂ ਸੀ ਪਰ ਹਜੇ ਤੱਕ ਸਾਨੂੰ ਕੋਈ ਲਿਖਤੀ ਰੂਪ ਦੇ ਵਿੱਚ ਅਸ਼ਵਾਸਨ ਨਹੀਂ ਦਿੱਤਾ ਜਿਸ ਦੌਰਾਨ ਸਾਡੇ ਐਸ ਸੈਸ਼ਨ ਦੇ ਫੈਸਲੇ ਦੇ ਮੱਦੇ ਨਜ਼ਰ ਅੱਜ ਪੂਰੇ ਸੂਬੇ ਭਰ ਦੇ ਵਿੱਚ ਓਪੀਡੀ ਬੰਦ ਕਰਕੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਦੋਂ ਤੱਕ ਸਰਕਾਰ ਸਾਡੀ ਮੰਗਾਂ ਲਿਖਤੀ ਰੂਪ ਦੇ ਵਿੱਚ ਨਹੀਂ ਦਿੰਦੀ ਤਦੋਂ ਤੱਕ ਪੂਰੇ ਸੂਬੇ ਦੇ ਵਿੱਚ ਇਸੇ ਤਰਹਾਂ ਪੀਸੀਐਮਐਸ ਡਾਕਟਰਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।