(Source: ECI/ABP News/ABP Majha)
ਸੰਗਰੂਰ ਵਿਖੇ ਦੁਸ਼ਹਿਰਾ ਦੀਆ ਰੋਣਕਾਂ, ਆਪ-ਕਾਂਗਰਸ ਦੇ ਲੀਡਰ ਸਟੇਜ ਤੇ ਇੱਕਠੇ ਦਿਖੇ
ਸੰਗਰੂਰ ਵਿਖੇ ਦੁਸ਼ਹਿਰਾ ਦੀਆ ਰੋਣਕਾਂ, ਆਪ-ਕਾਂਗਰਸ ਸਟੇਜ ਤੇ ਇੱਕਠੇ ਦਿਖੇ
ਲਹਿਰਾ ਗਾਗਾ ਵਿਖੇ ਦੁਸਹਿਰੇ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ
ਇਸ ਮੌਕੇ ਕੈਬਨਟ ਮੰਤਰੀ ਸ੍ਰੀ ਬਰਿੰਦਰ ਗੋਇਲ ਦੇ ਸਪੁੱਤਰ ਗੌਰਵ ਗੋਇਲ ਅਤੇ ਕਾਂਗਰਸ ਪਾਰਟੀ ਦੇ ਪੀਪੀਸੀ ਮੈਂਬਰ ਦੁਰਲੱਭ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਪਹੁੰਚੇ
ਸੰਗਰੂਰ ਵਿੱਚ ਹੋਇਆ ਰਾਵਣ ਦਹਿਨ, , ਰਾਵਣ ,ਕੁੰਭਕਰਨ, ਮੇਘਨਾਥ ਦੇ ਘੁੰਮਣ ਵਾਲੇ ਪੁਤਲੀਆਂ ਨੂੰ ਕੀਤਾ ਗਿਆ ਦਹਿਨ..
ਸੰਗਰੂਰ ਦੇ ਰਣਵੀਰ ਕਾਲੇਜ ਗਰਾਊਂਡ ਚ ਲੱਗੇ ਸਨ ਰਾਵਣ ,ਕੁੰਭਕਰਨ, ਮੇਘਨਾਥ ਦੇ ਘੁੰਮਣ ਵਾਲੇ ਪੁਤਲੇ..
1928 ਤੋਂ ਚਲਦੀ ਆ ਰਹੀ ਹੈ ਸੰਗਰੂਰ ਵਿੱਚ ਰਮਾਇਣ ਅਤੇ ਰਾਵਣ ਦਹਨ ਦੀ ਪਰੰਪਰਾ..
ਜਿੱਥੇ ਪੂਰੇ ਸ਼ਹਿਰਾਂ ਵਿੱਚ ਰਾਵਣ ਬਣਾਉਣ ਉੱਪਰ ਹੁੰਦੇ ਹਨ ਲੱਖਾਂ ਰੁਪਏ ਖਰਚ ਉੱਥੇ ਸੰਗਰੂਰ ਰਮਾਇਣ ਕਮੇਟੀ ਦੇ ਮੈਂਬਰ ਬਹੁਤ ਥੋੜੇ ਰੁਪਏ ਖਰਚ ਕਰਕੇ ਖੁਦ ਆਪ ਬਣਾਉਂਦੇ ਹਨ ਰਾਵਣ
ਬੁਰਾਈ ਉੱਤੇ ਸੱਚਾਈ ਦੇ ਪ੍ਰਤੀਕ ਦਾ ਤਿਹਾਰ ਦੁਸਹਿਰਾ ਪੂਰੇ ਦੇਸ਼ ਦੇ ਵਿੱਚ ਮਨਾਇਆ ਗਿਆ ਹੈ ਉਸੇ ਤਰੀਕੇ ਦੇ ਨਾਲ ਸੰਗਰੂਰ ਦੇ ਵਿੱਚ ਵੀ ਰਣਵੀਰ ਕਾਲਜ ਦੇ ਖੇਡ ਗਰਾਊਂਡ ਦੇ ਵਿੱਚ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਲਗਾਏ ਜਾ ਰਹੇ ਹਨ ਤੁਹਾਨੂੰ ਦੱਸ ਦਈਏ ਕਿ 1928 ਤੋਂ ਲਗਾਤਾਰ ਸੰਗਰੂਰ ਦੇ ਵਿੱਚ ਰਮਾਇਣ ਅਤੇ ਰਾਵਣ ਦਹਰਦੀਪ ਪਰੰਪਰਾ ਚੱਲਦੀ ਆ ਰਹੀ ਹੈ। ਅਤੇ ਸਭ ਤੋਂ ਵੱਡੀ ਗੱਲ ਸੰਗਰੂਰ ਦੇ ਰਾਮਲੀਲਾ ਕਮੇਟੀ ਦੇ ਮੈਂਬਰ ਖੁਦ ਆਪ ਰਾਵਣ ਬਣਾਉਂਦੇ ਹਨ ਅਤੇ ਲੱਖਾਂ ਰੁਪਏ ਖਰਚਣ ਦੀ ਬਜਾਏ ਬਹੁਤ ਥੋੜੇ ਰੁਪਿਆਂ ਦੇ ਵਿੱਚ ਇਥੇ ਰਾਵਣ ਬਣਾਇਆ ਜਾਂਦਾ ਹੈ ਅਤੇ ਦਹਨ ਕੀਤਾ ਜਾਂਦਾ ਹੈ