ਘੱਗਰ ਦਰਿਆ ਬਣਿਆ ਆਫ਼ਤ, ਆਖਰ ਸਰਕਾਰ ਨੇ ਕੀਤੇ ਕਿਹੜੇ ਪ੍ਰਬੰਧ?
ਹੜ੍ਹਾਂ ਦੀ ਮਾਰ ਹੇਠ ਆਏ ਕਿਸਾਨਾਂ ਮਜ਼ਦੂਰਾਂ ਤੇ ਛੋਟੇ ਕਾਰੋਬਾਰੀਆਂ ਦੇ ਹੋਏ ਨੁਕਸਾਨ ਦੀ ਪੂਰਤੀ ਅਤੇ ਮੁੜ੍ਹ ਵਸੇਬੇ ਦੀ ਮੰਗ ਨੂੰ ਲੈਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੂਬਾਈ ਸੱਦੇ ਤਹਿਤ ਡੀਸੀ ਬਰਨਾਲਾ ਦਫ਼ਤਰ ਵਿਖੇ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ ਤੇ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਿਆ। ਇਹ ਮੰਗ ਪੱਤਰ ਏਡੀਸੀ ਅਨੁਪ੍ਰੀਤ ਸੋਹਲ ਨੂੰ ਸੌਂਪਿਆ ਗਿਆ।
ਧਰਨੇ ਦੌਰਾਨ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਹੜਾਂ ਕਾਰਨ ਭਾਰੀ ਤਬਾਹੀ ਨਾਲ ਦਰਜਨਾਂ ਮੌਤਾਂ ਤੋਂ ਇਲਾਵਾ ਫਸਲਾਂ/ਜ਼ਮੀਨਾਂ, ਮਕਾਨਾਂ, ਦੁਕਾਨਾਂ ਅਤੇ ਪਸ਼ੂਆਂ ਦਾ ਬਹੁਤ ਭਾਰੀ ਨੁਕਸਾਨ ਹੋ ਚੁੱਕਾ ਹੈ ਅਤੇ ਹੋਰ ਵੀ ਲਗਾਤਾਰ ਜਾਰੀ ਹੈ।ਅਗਾਊਂ ਮੌਸਮੀ ਸੂਚਨਾ ਦੇ ਬਾਵਜੂਦ ਕੇਂਦਰੀ ਤੇ ਸੂਬਾਈ ਸਰਕਾਰਾਂ ਨੇ ਪੁਖ਼ਤਾ ਪ੍ਰਬੰਧ ਕਰਨ ’ਚ ਅਣਗਹਿਲੀ ਵਿਖਾਈ ਸਿੱਟੇ ਵਜੋਂ ਲੋਕਾਂ ਦਾ ਅਣਕਿਆਸਿਆ ’ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ।






















