ਪੜਚੋਲ ਕਰੋ
Punjab 'ਚ ਝਾੜੂ ਦਾ ਚੱਲਿਆ ਜਾਦੂ, ਸਮਰਥਕਾਂ ਦੀ ਖੁਸ਼ੀ ਦਾ ਨਹੀਂ ਠਿਕਾਣਾ
ਭਗਵੰਤ ਮਾਨ ਦੇ ਘਰ ਬਾਹਰ ਰੌਣਕਾਂ ਲੱਗੀਆਂ ਹੋਈਆਂ ਹਨ। 117 ਸੀਟਾਂ ’ਤੇ ਚੋਣਾਂ ਦੇ ਰੁਝਾਨ ਵਿੱਚ ਆਪ 89, ਕਾਂਗਰਸ 13, ਭਾਜਪਾ 5 ਤੇ ਸ਼੍ਰੋਮਣੀ ਅਕਾਲੀ ਦਲ 9 ਸੀਟਾਂ ’ਤੇ ਅੱਗੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਜਸ਼ਨ ਸ਼ੁਰੂ ਹੋ ਗਏ ਹਨ। ਪਾਰਟੀ ਨੂੰ ਪੰਜਾਬ ਵਿੱਚ ਸਰਕਾਰ ਬਣਾਉਣ ਦੀ ਉਮੀਦ ਹੈ। ਅਜਿਹੇ 'ਚ ਪਾਰਟੀ ਹੈੱਡਕੁਆਰਟਰ 'ਤੇ ਵਰਕਰਾਂ ਤੇ ਆਗੂਆਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ। ਢੋਲ ਨਗਾੜੇ ਅਤੇ ਭੰਗੜੇ ਪਾ ਕੇ ਜਸ਼ਨ ਮਨਾਇਆ ਜਾ ਰਿਹਾ ਹੈ।
ਹੋਰ ਵੇਖੋ






















