ਪੜਚੋਲ ਕਰੋ
ਆਦਿਤਿਆ ਨਾਰਾਇਣ ਤੇ ਸ਼ਵੇਤਾ ਅਗਰਵਾਲ ਦਾ ਹੋਇਆ ਰੋਕਾ
ਬੌਲੀਵੁੱਡ ਗਾਇਕ ਅਤੇ ਟੀਵੀ ਹੋਸਟ ਆਦਿਤਿਆ ਨਾਰਾਇਣ ਦੀ ਕਰਵਾ ਚੌਥ ਦੇ ਦਿਨ ਹੋਈ ਹੈ ਰੋਕਾ ਸੈਰੇਮਨੀ. ਆਦਿਤਿਆ ਦੇ ਰੋਕਾ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਆਦਿਤਿਆ ਨੇ ਪਿਛਲੇ ਮਹੀਨੇ ਦੇ ਅਖੀਰ ਵਿੱਚ ਹੀ ਆਪਣੇ ਵਿਆਹ ਦੀ ਅਨਾਊਸਮੈਂਟ ਕਰ ਦਿਤੀ ਸੀ. ਆਦਿੱਤਿਆ ਨਰਾਇਣ ਨੇ ਅਦਾਕਾਰਾ ਸ਼ਵੇਤਾ ਅਗਰਵਾਲ ਨਾਲ ਰੋਕਾ ਕਰਵਾਇਆ ਹੈ | ਆਦਿੱਤਿਆ ਅਤੇ ਸ਼ਵੇਤਾ ਕਰੀਬ 10 ਸਾਲਾਂ ਤੋਂ ਰਿਲੇਸ਼ਨਸ਼ਿਪ ਦੇ ਵਿਚ ਹਨ । ਆਦਿਤਿਆ ਨੇ ਇਕ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਦੱਸਿਆ ਸੀ ਕਿ ਉਹ ਵਿਆਹ ਦੀਆਂ ਤਿਆਰੀਆਂ ਕਰਨ ਜਾ ਰਹੇ ਹਨ । ਆਦਿਤਿਆ ਤੇ ਸ਼ਵੇਤਾ ਦੇ ਰੋਕਾ ਸੈਰੇਮਨੀ ਦੀਆਂ ਤਸਵੀਰਾਂ ਨੂੰ ਆਦਿਤਿਆ ਦੇ ਪਿਤਾ ਉਦਿਤ ਨਾਰਾਇਣ ਦੇ ਇੱਕ ਫੈਨ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ. ਇਸ ਤਸਵੀਰ ਵਿਚ ਆਦਿਤਿਆ ਦੇ mother ਤੇ ਪਿਤਾ ਉਦਿਤ ਨਰਾਇਣ ਹਨ । ਤੇ ਸ਼ਵੇਤਾ ਦੇ ਨਾਲ ਉਸਦਾ ਪਰਿਵਾਰ ਹੈ। ਤਸਵੀਰਾਂ ਦੇ ਵਿਚ ਆਦਿੱਤਿਆ ਅਤੇ ਸ਼ਵੇਤਾ ਦੋਵੇਂ ਬਹੁਤ ਹੀ ਪਿਆਰੇ ਲੱਗ ਰਹੇ ਹਨ।
ਹੋਰ ਵੇਖੋ






















