ਪੜਚੋਲ ਕਰੋ
ਰਣਜੀਤ ਬਾਵਾ ਨੇ ਕੰਗਨਾ ਦੇ ਟਵੀਟ ਦਾ ਦਿੱਤਾ ਠੋਕਵਾਂ ਜਵਾਬ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਨਵੇਂ ਟਵੀਟ 'ਚ ਖੇਤੀ ਬਿੱਲਾਂ ਖ਼ਿਲਾਫ਼ ਵਿਰੋਧ ਕਰਨ ਵਾਲਿਆਂ ਨੂੰ 'ਅੱਤਵਾਦੀ' ਦਸਿਆ ਹੈ | ਮੋਦੀ ਸਰਕਾਰ ਦੇ ਹੱਕ 'ਚ ਬੋਲਦਿਆਂ ਬਾਲੀਵੁੱਡ ਅਦਾਕਾਰਾ ਕੰਗਨਾ ਦੇਸ਼ ਭਰ ਦੇ ਕਿਸਾਨਾਂ ਦੇ ਖ਼ਿਲਾਫ਼ ਬੋਲੀ ਹੈ | ਹੁਣ ਕੰਗਨਾ ਦੇ ਇਸ ਟਵੀਟ ਦਾ ਰੱਜ ਕੇ ਪੰਜਾਬੀ ਕਲਾਕਾਰਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਵੀ ਹੁਣ ਕੰਗਨਾ ਰਣੌਤ ਨੂੰ ਉਸਦੇ ਟਵੀਟ ਦਾ ਠੋਕਵਾਂ ਜਵਾਬ ਦਿਤਾ ਹੈ | ਕੰਗਨਾ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਰਣਜੀਤ ਬਾਵਾ ਨੇ ਲਿਖਿਆ ਹੈ .. ਮੈਡਮ ਜੀ ਕਿੰਨਾ ਨੂੰ ਕਹਿ ਰਹੇ ਹੋ ..ਜਿਹੜੇ ਹੱਕ ਮੰਗ ਰਹੇ ਜਾ ਕੌਣ ? ਅੱਤਵਾਦੀ ਪਤਾ ਵੀ ਆ ਕੌਣ ਹੁੰਦੇ , ਕਾਸ਼ ਤੁਹਾਡੇ ਵੀ ਦੋ ਚਾਰ ਵਿਘੇ ਹੁੰਦੇ ਫੇਰ ਪਤਾ ਚਲਦਾ ਕਾਹਤੋਂ ਇਹ ਲੜ ਮਰ ਰਹੇ ਸੜਕਾਂ 'ਤੇ ... ਜੈ ਜਵਾਨ ਜੈ ਮਜਦੂਰ ਕਿਸਾਨ
ਰਣਜੀਤ ਬਾਵਾ ਦੀ ਇਸ ਪ੍ਰਤੀਕਿਰਿਆ ਤੋਂ ਤੁਰੰਤ ਬਾਅਦ ਹੀ ਕੰਗਨਾ ਰਣੌਤ ਨੇ ਓਹਨਾ ਨੂੰ ਟਵਿੱਟਰ ਤੋਂ ਬਲੋਕ ਕਰ ਦਿਤਾ ..
ਰਣਜੀਤ ਬਾਵਾ ਦੀ ਇਸ ਪ੍ਰਤੀਕਿਰਿਆ ਤੋਂ ਤੁਰੰਤ ਬਾਅਦ ਹੀ ਕੰਗਨਾ ਰਣੌਤ ਨੇ ਓਹਨਾ ਨੂੰ ਟਵਿੱਟਰ ਤੋਂ ਬਲੋਕ ਕਰ ਦਿਤਾ ..
ਹੋਰ ਵੇਖੋ






















