ਰੀਲੀਜ਼ ਹੋਣ ਜਾ ਰਹੀ Kangana ਦੀ ਫ਼ਿਲਮ Emergency... ਵਿਵਾਦਤ ਸੀਨ ਹਟਾਏ..ਸੈਂਸਰ ਬੋਰਡ ਨੇ ਦਿੱਤੀ ਪ੍ਰਵਾਨਗੀ
ਰੀਲੀਜ਼ ਹੋਣ ਜਾ ਰਹੀ Kangana ਦੀ ਫ਼ਿਲਮ Emergency... ਵਿਵਾਦਤ ਸੀਨ ਹਟਾਏ..ਸੈਂਸਰ ਬੋਰਡ ਨੇ ਦਿੱਤੀ ਪ੍ਰਵਾਨਗੀ
ਕੰਗਨਾ ਰਣੌਤ ਦੀ ਫ਼ਿਲਮ ਐਮਰਜੈਂਸੀ ਜਲਦ ਹੀ ਪਰਦੇ ’ਤੇ ਰੀਲੀਜ਼ ਹੋਣ ਜਾ ਰਹੀ ਹੈ। ਸੈਂਸਰ ਬੋਰਡ ਨੇ ਵਿਵਾਦਤ ਸੀਨ ਹਟਾਉਣ ਉਪਰੰਤ ਫ਼ਿਲਮ ਨੂੰ ਹਰੀ ਝੰਡੀ ਦੇ ਦਿੱਤੀ ਹੈ, ਇਸ ਜਾਣਕਾਰੀ ਖ਼ੁਦ ਅਦਾਕਾਰਾ ਨੇ ਟਵੀਟ ਰਾਹੀਂ ਦਿੱਤੀ। ਸੈਂਸਰ ਬੋਰਡ ਨੇ ਫ਼ਿਲਮ ’ਚ 3 ਕੱਟ ਲਾਉਣ ਦੇ ਨਾਲ ਨਾਲ 10 ਬਦਲਾਅ ਕਰਨ ਲਈ ਆਖਿਆ ਸੀ, ਅਤੇ ਕੁਝ ਦ੍ਰਿਸ਼ਾਂ ਅਤੇ ਤੱਥ ਪੇਸ਼ ਕਰਨ ਦੀ ਵੀ ਮੰਗ ਕੀਤੀ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਸਣੇ ਕਈ ਸਿੱਖ ਜਥੇਬੰਦੀਆਂ ਨੇ ਫ਼ਿਲਮ ਨੂੰ ਰੋਕਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਫ਼ਿਲਮ ਨਿਰਮਾਤਾ ਅਤੇ ਸੀਬੀਐੱਫ਼ਸੀ ਵਿਚਾਲੇ ਗੱਲਬਾਤ ਹੋਈ। ਦੱਸ ਦੇਈਏ ਕਿ ਪੰਜਾਬ ’ਚ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਵੱਖਰੇ ਸਿੱਖ ਰਾਜ ਬਦਲੇ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪੱਖ ’ਚ ਹਵਾ ਚਲਾਉਣ ਦਾ ਵਾਅਦਾ ਕਰਦੇ ਵਿਖਾਇਆ ਗਿਆ ਸੀ।

















