ਪੜਚੋਲ ਕਰੋ

Makki Di roti Benefits | ਜਾਣੋ ਮੱਕੀ ਦੀ ਰੋਟੀ ਦੇ ਫ਼ਾਇਦੇ -ਬਲੱਡ ਪ੍ਰੈਸ਼ਰ ਤੋਂ ਲੈ ਕੇ ਭਾਰ ਘਟਾਉਣ ਤੱਕ ਲਾਭ

Makki Di roti Benefits | ਜਾਣੋ ਮੱਕੀ ਦੀ ਰੋਟੀ ਦੇ ਫ਼ਾਇਦੇ -ਬਲੱਡ ਪ੍ਰੈਸ਼ਰ ਤੋਂ ਲੈ ਕੇ ਭਾਰ ਘਟਾਉਣ ਤੱਕ ਲਾਭ

#Healthcare #Healthtips #Makkidiroti #abplive
ਭਾਰ ਘਟਾਉਣ ਤੋਂ ਲੈ ਕੇ ਡਾਇਬੀਟੀਜ਼ ਤੱਕ ਹਰ ਚੀਜ਼ 'ਚ ਫਾਇਦੇਮੰਦ ਮੱਕੀ ਦੀ ਰੋਟੀ 

ਸਰਦੀਆਂ ਦੇ ਵਿੱਚ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਮਿਲ ਜਾਵੇ ਤਾਂ ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਮੱਕੀ ਦੀ ਰੋਟੀ ਲੋਕਾਂ ਵਿੱਚ ਨਾ ਸਿਰਫ਼ ਆਪਣੇ ਸਵਾਦ ਦੇ ਕਾਰਨ ਸਗੋਂ ਸਿਹਤ ਲਈ ਅਣਗਿਣਤ ਫ਼ਾਇਦਿਆਂ ਕਾਰਨ ਵੀ ਖਾਈ ਜਾਂਦੀ ਹੈ। ਜੀ ਹਾਂ, ਸਰਦੀਆਂ ਵਿੱਚ ਇਸ ਦੇ ਨਿਯਮਤ ਸੇਵਨ ਨਾਲ ਬਲੱਡ ਪ੍ਰੈਸ਼ਰ ਤੋਂ ਲੈ ਕੇ ਭਾਰ ਘਟਾਉਣ ਤੱਕ ਲਾਭ ਮਿਲਦਾ ਹੈ।

ਮੱਕੀ ਤੋਂ ਤਿਆਰ ਮੱਕੀ ਦਾ ਆਟਾ ਸਰਦੀਆਂ ਵਿੱਚ ਉੱਤਰੀ ਭਾਰਤ ਦਾ ਇੱਕ ਰਵਾਇਤੀ ਭੋਜਨ ਹੈ। ਮੱਕੀ ਦੇ ਆਟੇ ਵਿੱਚ ਅਜਿਹੇ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜਿਨ੍ਹਾਂ ਦੀ ਸਾਡੇ ਸਰੀਰ ਨੂੰ ਨਿਯਮਿਤ ਤੌਰ 'ਤੇ ਲੋੜ ਹੁੰਦੀ ਹੈ। ਵਿਟਾਮਿਨ ਏ, ਕੇ ਅਤੇ ਸੀ ਤੋਂ ਇਲਾਵਾ ਮੱਕੀ ਦੇ ਆਟੇ ਵਿੱਚ ਆਇਰਨ, ਫਾਸਫੋਰਸ, ਜ਼ਿੰਕ ਅਤੇ ਐਂਟੀਆਕਸੀਡੈਂਟ ਵੀ ਭਰਪੂਰ ਮਾਤਰਾ ਵਿੱਚ ਹੁੰਦੇ ਹਨ।

ਸਰਦੀਆਂ ਵਿੱਚ ਇਮਿਊਨਿਟੀ ਕਮਜ਼ੋਰ ਹੋਣ ਕਾਰਨ ਲੋਕ ਜ਼ਿਆਦਾ ਬਿਮਾਰ ਹੋ ਜਾਂਦੇ ਹਨ। ਪਰ ਇਸ ਮੌਸਮ ਵਿੱਚ ਮੱਕੀ ਦਾ ਸੇਵਨ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ​​ਕਰ ਸਕਦਾ ਹੈ ਅਤੇ ਤੁਹਾਨੂੰ ਬਿਮਾਰ ਹੋਣ ਤੋਂ ਬਚਾ ਸਕਦਾ ਹੈ। 

ਮੱਕੀ ਚ ਜ਼ਿੰਕ, ਆਇਰਨ ਅਤੇ ਬੀਟਾ-ਕੈਰੋਟੀਨ ਵਰਗੇ ਪੋਸ਼ਕ ਤੱਤ ਸਰੀਰ ਵਿਚ ਲਾਲ ਰਕਤਾਣੂਆਂ ਦੇ ਵਾਧੇ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਜਿਸ ਨਾਲ ਸਰੀਰ 'ਚ ਖੂਨ ਦੀ ਕਮੀ ਦੂਰ ਹੁੰਦੀ ਹੈ ਅਤੇ ਵਿਅਕਤੀ ਨੂੰ ਅਨੀਮੀਆ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।

ਸਰਦੀਆਂ ਵਿੱਚ ਸਰੀਰ ਦਾ ਤਾਪਮਾਨ ਘੱਟ ਹੋਣ ਕਾਰਨ ਵਿਅਕਤੀ ਨੂੰ ਜ਼ਿਆਦਾ ਠੰਢ ਮਹਿਸੂਸ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਸਰੀਰ ਨੂੰ ਗਰਮ ਰੱਖਣ ਲਈ ਗਰਮ ਸੁਭਾਅ ਵਾਲੀਆਂ ਚੀਜ਼ਾਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਮੱਕੀ ਦਾ ਸੁਭਾਅ ਗਰਮ ਹੁੰਦਾ ਹੈ, ਜਿਸ ਕਾਰਨ ਸਰੀਰ ਗਰਮ ਰਹਿੰਦਾ ਹੈ।

ਮੱਕੀ ਵਿੱਚ ਮੌਜੂਦ ਫਾਈਬਰ ਸਹੀ ਪਾਚਨ ਵਿੱਚ ਮਦਦ ਕਰਦਾ ਹੈ ਅਤੇ ਸਰੀਰ ਵਿੱਚੋਂ ਹਾਨੀਕਾਰਕ ਤੱਤਾਂ ਨੂੰ ਬਾਹਰ ਕੱਢਦਾ ਹੈ। ਜਿਸ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।

ਸਰਦੀਆਂ ਵਿੱਚ, ਖੁਰਾਕ ਵਿੱਚ ਤਬਦੀਲੀ ਅਤੇ ਘੱਟ ਸਰੀਰਕ ਗਤੀਵਿਧੀਆਂ ਦੇ ਕਾਰਨ ਬਲੱਡ ਸ਼ੂਗਰ ਵਧਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਜਿਹੀ ਸਥਿਤੀ 'ਚ ਮੱਕੀ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ। ਮੱਕੀ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਇਨਸੁਲਿਨ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਜਿਸ ਨਾਲ ਖੂਨ 'ਚ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ।

ਮੱਕੀ ਦੀ ਰੋਟੀ ਦਾ ਸੇਵਨ ਕਰਨ ਨਾਲ ਨਾ ਸਿਰਫ਼ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ ਸਗੋਂ ਪੇਟ ਵੀ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਇਸ 'ਚ ਮੌਜੂਦ ਫਾਈਬਰ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਣ 'ਚ ਮਦਦ ਕਰਦਾ ਹੈ, ਜਿਸ ਕਾਰਨ ਵਿਅਕਤੀ ਨੂੰ ਵਾਰ-ਵਾਰ ਭੁੱਖ ਨਹੀਂ ਲੱਗਦੀ ਅਤੇ ਉਹ ਵਾਰ-ਵਾਰ ਖਾਣਾ ਖਾਣ ਤੋਂ ਪਰਹੇਜ਼ ਕਰਦਾ ਹੈ, ਜਿਸ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ। ਇਹ ਤੁਹਾਡੇ ਵਜ਼ਨ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦਾ ਹੈ।

Subscribe Our Channel: ABP Sanjha   

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

ABP Sanjha

ਵੀਡੀਓਜ਼ ਸਿਹਤ

International Day of Yoga| ਦੇਸ਼ ਨੇ ਮਨਾਇਆ 'ਯੋਗ ਦਿਵਸ', PM ਮੋਦੀ ਨੇ ਕਸ਼ਮੀਰ 'ਚ ਕੀਤਾ ਯੋਗ
International Day of Yoga| ਦੇਸ਼ ਨੇ ਮਨਾਇਆ 'ਯੋਗ ਦਿਵਸ', PM ਮੋਦੀ ਨੇ ਕਸ਼ਮੀਰ 'ਚ ਕੀਤਾ ਯੋਗ

ਸ਼ਾਟ ਵੀਡੀਓ ਸਿਹਤ

View More
Advertisement

ਟਾਪ ਹੈਡਲਾਈਨ

Water Tank Collapsed: ਮਥੁਰਾ 'ਚ ਦਰਦਨਾਕ ਹਾਦਸਾ, ਹਲਕੀ ਬਾਰਿਸ਼ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਪਾਣੀ ਦੀ ਟੈਂਕੀ, 2 ਮੌਤਾਂ, 11 ਜ਼ਖਮੀ
Water Tank Collapsed: ਮਥੁਰਾ 'ਚ ਦਰਦਨਾਕ ਹਾਦਸਾ, ਹਲਕੀ ਬਾਰਿਸ਼ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਪਾਣੀ ਦੀ ਟੈਂਕੀ, 2 ਮੌਤਾਂ, 11 ਜ਼ਖਮੀ
Sports Breaking: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਇਨ੍ਹਾਂ 6 ਦਿੱਗਜ ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ
Sports Breaking: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਇਨ੍ਹਾਂ 6 ਦਿੱਗਜ ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ
SSY: ਕਰੋੜਪਤੀ ਬਣੇਗੀ ਬੇਟੀ, ਇਸ ਸਕੀਮ 'ਚ ਹਰ ਸਾਲ 1 ਲੱਖ ਰੁਪਏ ਨਿਵੇਸ਼ ਕਰੋ!
SSY: ਕਰੋੜਪਤੀ ਬਣੇਗੀ ਬੇਟੀ, ਇਸ ਸਕੀਮ 'ਚ ਹਰ ਸਾਲ 1 ਲੱਖ ਰੁਪਏ ਨਿਵੇਸ਼ ਕਰੋ!
Weight Loss: ਯੋਗਾ ਜਾਂ ਕਸਰਤ! ਦੋਵਾਂ ਵਿੱਚੋਂ ਕਿਸ ਨਾਲ ਤੇਜ਼ੀ ਨਾਲ ਘਟਦਾ ਭਾਰ? ਸਿਹਤ ਮਾਹਿਰ ਤੋਂ ਜਾਣੋ ਕਿਹੜਾ ਬੈਸਟ
Weight Loss: ਯੋਗਾ ਜਾਂ ਕਸਰਤ! ਦੋਵਾਂ ਵਿੱਚੋਂ ਕਿਸ ਨਾਲ ਤੇਜ਼ੀ ਨਾਲ ਘਟਦਾ ਭਾਰ? ਸਿਹਤ ਮਾਹਿਰ ਤੋਂ ਜਾਣੋ ਕਿਹੜਾ ਬੈਸਟ
Advertisement
Advertisement
ABP Premium
Advertisement

ਵੀਡੀਓਜ਼

Amritpal Advocate | ਅੰਮ੍ਰਿਤਪਾਲ ਸਿੰਘ ਦੇ ਵਕੀਲ ਦਾ ਵੱਡਾ ਖ਼ੁਲਾਸਾ - 'ਚੋਣਾਂ ਲੜ੍ਹਨ ਬਾਰੇ ਅਜੇ ਕੋਈ ਫ਼ੈਸਲਾ ਨਹੀਂ'Ravneet Bittu On CM Mann | 'ਮੁੱਖ ਮੰਤਰੀ,ਓਹਦੀ Wife ,ਭੈਣ ਤੇ ਪਰਿਵਾਰ ਨੂੰ ਵੋਟਾਂ ਲਈ ਗਲੀ ਗਲੀ ਫ਼ਿਰਨਾ ਪੈ ਰਿਹਾ'Ravneet bittu on Amritpal | 'ਅੱਤਵਾਦੀ ਲਈ ਕੋਈ ਜਗ੍ਹਾ ਨਹੀਂ...'ਅੰਮ੍ਰਿਤਪਾਲ ਬਾਰੇ ਕੀ ਬੋਲ ਗਏ ਰਵਨੀਤ ਬਿੱਟੂਤਬਾਹ ਹੋਣ ਦੀ ਕਗਾਰ 'ਤੇ ਚੰਡੀਗੜ੍ਹ ਦੀ ਮਸ਼ਹੂਰ ਮਾਰਕਿਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Water Tank Collapsed: ਮਥੁਰਾ 'ਚ ਦਰਦਨਾਕ ਹਾਦਸਾ, ਹਲਕੀ ਬਾਰਿਸ਼ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਪਾਣੀ ਦੀ ਟੈਂਕੀ, 2 ਮੌਤਾਂ, 11 ਜ਼ਖਮੀ
Water Tank Collapsed: ਮਥੁਰਾ 'ਚ ਦਰਦਨਾਕ ਹਾਦਸਾ, ਹਲਕੀ ਬਾਰਿਸ਼ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਪਾਣੀ ਦੀ ਟੈਂਕੀ, 2 ਮੌਤਾਂ, 11 ਜ਼ਖਮੀ
Sports Breaking: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਇਨ੍ਹਾਂ 6 ਦਿੱਗਜ ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ
Sports Breaking: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਇਨ੍ਹਾਂ 6 ਦਿੱਗਜ ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ
SSY: ਕਰੋੜਪਤੀ ਬਣੇਗੀ ਬੇਟੀ, ਇਸ ਸਕੀਮ 'ਚ ਹਰ ਸਾਲ 1 ਲੱਖ ਰੁਪਏ ਨਿਵੇਸ਼ ਕਰੋ!
SSY: ਕਰੋੜਪਤੀ ਬਣੇਗੀ ਬੇਟੀ, ਇਸ ਸਕੀਮ 'ਚ ਹਰ ਸਾਲ 1 ਲੱਖ ਰੁਪਏ ਨਿਵੇਸ਼ ਕਰੋ!
Weight Loss: ਯੋਗਾ ਜਾਂ ਕਸਰਤ! ਦੋਵਾਂ ਵਿੱਚੋਂ ਕਿਸ ਨਾਲ ਤੇਜ਼ੀ ਨਾਲ ਘਟਦਾ ਭਾਰ? ਸਿਹਤ ਮਾਹਿਰ ਤੋਂ ਜਾਣੋ ਕਿਹੜਾ ਬੈਸਟ
Weight Loss: ਯੋਗਾ ਜਾਂ ਕਸਰਤ! ਦੋਵਾਂ ਵਿੱਚੋਂ ਕਿਸ ਨਾਲ ਤੇਜ਼ੀ ਨਾਲ ਘਟਦਾ ਭਾਰ? ਸਿਹਤ ਮਾਹਿਰ ਤੋਂ ਜਾਣੋ ਕਿਹੜਾ ਬੈਸਟ
Kidney Health : ਘੱਟ ਨਮਕ ਖਾਣ ਨਾਲ ਗੁਰਦੇ ਦੀਆਂ ਕੋਸ਼ਿਕਾਵਾਂ ਸਿਹਤਮੰਦ ਰਹਿੰਦੀਆਂ ਹਨ, ਜਾਣੋ ਕਿਵੇਂ
Kidney Health : ਘੱਟ ਨਮਕ ਖਾਣ ਨਾਲ ਗੁਰਦੇ ਦੀਆਂ ਕੋਸ਼ਿਕਾਵਾਂ ਸਿਹਤਮੰਦ ਰਹਿੰਦੀਆਂ ਹਨ, ਜਾਣੋ ਕਿਵੇਂ
Cricketer Retirement: ਜ਼ਿੰਬਾਬਵੇ ਦੌਰੇ ਤੋਂ ਪਹਿਲਾਂ ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, 6 ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ  
ਜ਼ਿੰਬਾਬਵੇ ਦੌਰੇ ਤੋਂ ਪਹਿਲਾਂ ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, 6 ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ  
Food Recipe: ਫੱਟੇ ਹੋਏ ਦੁੱਧ ਨੂੰ ਸੁੱਟਣ ਦੀ ਬਜਾਏ ਇੰਝ ਕਰੋ ਇਸਤੇਮਾਲ, ਘਰ ‘ਚ ਬਣ ਜਾਵੇਗੀ ਸੁਆਦਿਸ਼ਟ ਡਿਸ਼
Food Recipe: ਫੱਟੇ ਹੋਏ ਦੁੱਧ ਨੂੰ ਸੁੱਟਣ ਦੀ ਬਜਾਏ ਇੰਝ ਕਰੋ ਇਸਤੇਮਾਲ, ਘਰ ‘ਚ ਬਣ ਜਾਵੇਗੀ ਸੁਆਦਿਸ਼ਟ ਡਿਸ਼
Fashion Tips : ਗਰਮੀਆਂ 'ਚ ਤੁਹਾਨੂੰ ਨਹੀਂ ਆਵੇਗੀ ਬਦਬੂ, ਜਾਣੋ ਪਰਫਿਊਮ ਲਗਾਉਣ ਦਾ ਸਹੀ ਤਰੀਕਾ
Fashion Tips : ਗਰਮੀਆਂ 'ਚ ਤੁਹਾਨੂੰ ਨਹੀਂ ਆਵੇਗੀ ਬਦਬੂ, ਜਾਣੋ ਪਰਫਿਊਮ ਲਗਾਉਣ ਦਾ ਸਹੀ ਤਰੀਕਾ
Embed widget