Train' ਚ ਸਫ਼ਰ ਕਰਨ ਵਾਲ਼ੇ ਸਾਵਧਾਨ! Punjab'ਚ 3ਮਹੀਨੇ ਲਈ 22 ਰੇਲਾਂ ਰੱਦ!Booking ਕਰਾਉਣ ਤੋਂ ਪਹਿਲਾਂ ਜਾਣੋ ਪੂਰੀ List
ਪੰਜਾਬ ਵਿੱਚ ਭਾਰਤੀ ਰੇਲਵੇ ਵੱਲੋਂ ਦਸੰਬਰ ਤੋਂ ਫਰਵਰੀ ਤੱਕ ਕਰੀਬ 22 ਟਰੇਨਾਂ ਰੱਦ ਕੀਤੀਆਂ ਗਈਆਂ ਹਨ। ਰੱਦ ਕੀਤੀਆਂ ਟਰੇਨਾਂ ਜੰਮੂ, ਪੰਜਾਬ, ਹਿਮਾਚਲ, ਚੰਡੀਗੜ੍ਹ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਲਈ ਚੱਲਦੀਆਂ ਹਨ। ਸਾਰੀਆਂ ਟਰੇਨਾਂ ਉਨ੍ਹਾਂ ਦੇ ਸੂਬਿਆਂ ਵਿੱਚ ਅੱਪ-ਡਾਊਨ ਲਈ ਬਣਾਈਆਂ ਗਈਆਂ ਸਨ। ਕੁਝ ਕਾਰਨਾਂ ਕਰਕੇ ਇਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਦਸੰਬਰ 'ਚ ਛੁੱਟੀਆਂ 'ਤੇ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਠੰਡ ਅਤੇ ਧੁੰਦ ਦੇ ਮੱਦੇਨਜ਼ਰ ਉੱਤਰੀ ਰੇਲਵੇ ਨੇ ਵੱਖ-ਵੱਖ ਰੂਟਾਂ 'ਤੇ ਕਰੀਬ 22 ਅਪ-ਡਾਊਨ ਪੈਸੇਂਜਰ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਆਉਣ ਵਾਲੇ ਸਮੇਂ 'ਚ ਸੂਬੇ 'ਚ ਧੁੰਦ ਵਧੇਗੀ, ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਕਿਉਂਕਿ ਉਕਤ ਰੂਟ 'ਤੇ ਕਈ ਟਰੇਨਾਂ ਦੇ ਲੇਟ ਹੋਣ ਦੀ ਸੰਭਾਵਨਾ ਰਹੇਗੀ। ਯਾਤਰੀਆਂ ਨੇ ਆਪਣੀਆਂ ਟਿਕਟਾਂ ਬੁੱਕ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਕਰਕੇ ਵੇਟਿੰਗ ਲਿਸਟ ਵੀ ਵਧਦੀ ਜਾ ਰਹੀ ਹੈ।






















