Delhi Terrible Incident | ਪਲਾਈ ਨਾਲ ਢਕੇ ਸੀਵੇਜ਼ 'ਚ ਡਿੱਗਿਆ ਬੱਚਾ, ਵੇਖੋ ਰੂਹ ਕੰਬਾਊ ਹਾਦਸਾ
Delhi Terrible Incident | ਪਲਾਈ ਨਾਲ ਢਕੇ ਸੀਵੇਜ਼ 'ਚ ਡਿੱਗਿਆ ਬੱਚਾ, ਵੇਖੋ ਰੂਹ ਕੰਬਾਊ ਹਾਦਸਾ
ਦਿੱਲੀ ਦੇ ਡਿਫੈਂਸ ਕਾਲੋਨੀ ਦੀ ਘਟਨਾ
8 ਸਾਲਾ ਬੱਚਾ ਮੌਤ ਦੇ ਮੂੰਹ 'ਚ ਜਾਂਦਾ ਜਾਂਦਾ ਬਚਿਆ
ਸੀਵੇਜ਼ ਨੂੰ ਪਲਾਈਵੁੱਡ ਨਾਲ ਢਕਿਆ ਹੋਇਆ ਸੀ
ਬੱਚੇ ਨੇ ਸੀਵੇਜ਼ ਦੇ ਢੱਕਣ 'ਤੇ ਪੈਰ ਰੱਖ ਦਿੱਤਾ
ਮਾਂ ਦੀ ਫੁਰਤੀ ਤੇ ਲੋਕਾਂ ਦੀ ਮਦਦ ਨਾਲ ਬਚੀ ਜਾਨ
ਹੰਗਾਮੇ ਦੀਆਂ ਇਹ ਤਸਵੀਰਾਂ ਦਿੱਲੀ ਦੇ ਡਿਫੈਂਸ ਕਾਲੋਨੀ ਦੀਆਂ ਹਨ |
ਜਿਥੇ ਇਕ 8 ਸਾਲਾ ਬੱਚਾ ਮੌਤ ਦੇ ਮੂੰਹ 'ਚ ਜਾਂਦਾ ਜਾਂਦਾ ਬਚਿਆ ਹੈ |
ਦਰਅਸਲ ਇਥੇ ਇਕ ਸੀਵੇਜ਼ ਨੂੰ ਪਲਾਈਵੁੱਡ ਨਾਲ ਢਕਿਆ ਹੋਇਆ ਸੀ |
ਹਾਦਸਾ ਉਸ ਵੇਲੇ ਵਾਪਰਿਆ ਜਦ ਮਾਂ -ਬਾਪ ਆਪਣੇ ਬੱਚੇ ਨੂੰ ਸਕੂਲ ਛੱਡਣ ਆਏ |
ਇਸ ਦੌਰਾਨ ਬੱਚੇ ਨੇ ਸੀਵੇਜ਼ ਦੇ ਢੱਕਣ 'ਤੇ ਪੈਰ ਰੱਖ ਦਿੱਤਾ
ਤੇ ਉਹ ਅਚਾਨਕ ਸੀਵੇਜ਼ ਦੇ ਵਿਚ ਡਿੱਗ ਗਿਆ
ਗਨੀਮਤ ਰਹੀ ਕਿ ਮੌਕੇ 'ਤੇ ਮੌਜੂਦ ਬੱਚੇ ਦੀ ਮਾਂ ਦੇ ਹੱਥ ਡਿਗਦੇ ਬਚੇ ਦਾ ਹੱਥ ਆ ਗਿਆ
ਤੇ ਉਸਨੇ ਮਦਦ ਦੇ ਲਈ ਆਵਾਜ਼ਾਂ ਲਗਾਈਆਂ
ਜਿਸ ਤੋਂ ਬਾਅਦ ਆਸ ਪਾਸ ਲੋਕਾਂ ਦੀ ਮਦਦ ਸਦਕਾ ਕੁਝ ਹੀ ਮਿੰਟਾਂ ਚ ਬੱਚੇ ਨੂੰ ਬਾਹਰ ਕੱਢ ਲਿਆ ਗਿਆ
ਤੇ ਸਭ ਦੀ ਜਾਨ ਚ ਜਾਨ ਆਈ |
ਹਾਦਸੇ ਤੋਂ ਬਾਅਦ ਪਰਿਵਾਰ ਜਿਥੇ ਲੋਕਾਂ ਤੇ ਪਰਮਾਤਮਾ ਦਾ ਧਨਵਾਦ ਕਰਦਾ ਨਜ਼ਰ ਆਇਆ
ਉਥੇ ਹੀ ਨਿਗਮ ਅਧਿਕਾਰੀਆਂ ਦੀ ਲਾਪਰਵਾਹੀ ਤੋਂ ਖਾਸ ਨਾਰਾਜ਼ ਨਜ਼ਰ ਆਇਆ |