Farmers Protest: ਨੈਸ਼ਨਲ ਹਾਈਵੇ-43 'ਤੇ ਡਟੇ ਕਿਸਾਨ, ਝੋਨੇ ਦੀ ਤੁਰੰਤ ਖਰੀਦ ਦੀ ਕਰ ਰਹੇ ਮੰਗ
ਝੋਨੇ ਦੀ ਤੁਰੰਤ ਖਰੀਦ ਸ਼ੁਰੂ ਕਰਨ ਦੀ ਮੰਗ ਨੂੰ ਲੈਕੇ ਕੁਰੂਕਸ਼ੇਤਰ ਚ ਕਿਸਾਨਾਂ ਨੇ ਪੱਕਾ ਮੋਰਚਾ ਲਾ ਦਿੱਤਾ...ਸ਼ੁੱਕਰਵਾਰ ਤੋਂ ਹੀ ਕਿਸਾਨ ਨੈਸ਼ਨਲ ਹਾਈਵੇ-43 ਤੇ ਡਟੇ ਹੋਏ ਨੇ... ਕਿਸਾਨਾਂ ਦੇ ਧਰਨੇ ਕਾਰਨ ਆਮ ਲੋਕਾਂ ਨੂੰ ਬੇਹੱਦ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ... ਜਾਮ ਲੱਗਣ ਕਰਕੇ ਪੁਲਿਸ ਨੂੰ ਟ੍ਰੈਫਿਕ ਰੂਟ ਡਾਇਵਰਟ ਕਰਨੇ ਪਏ.... ਜਿਸ ਕਾਰਨ ਲੋਕਾਂ ਨੂੰ ਕੋਈ ਕਿਲੋਮੀਟਰ ਲੰਬਾ ਸਫਰ ਹੋਰ ਤੈਅ ਕਰਨਾ ਪੈ ਰਿਹਾ... ਖਾਸ ਤੌਰ ਤੇ ਦਿੱਲੀ ਤੋਂ ਪੰਜਾਬ ਅਤੇ ਚੰਡੀਗੜ੍ਹ ਆਉਣ ਵਾਲੇ ਲੋਕਾਂ ਨੂੰ ਦਿੱਕਤ ਪੇਸ਼ ਆ ਰਹੀਆਂ ਹੈ...ਕਿਸਾਨ ਲੀਡਰ ਗੁਰਨਾਮ ਚਡੂਨੀ ਦੀ ਅਗਵਾਈ ਚ ਕਿਸਾਨਾਂ ਨੇ ਇਹ ਮੋਰਚਾ ਲਾਇਆ... ਕਿਸਾਨਾਂ ਦਾ ਧਰਨਾ ਚੁਕਵਾਉਣ ਲਈ ਪ੍ਰਸ਼ਾਸਨ ਨਾਲ ਕਈ ਦੌਰ ਦੀਆਂ ਬੈਠਕਾਂ ਵੀ ਚੱਲੀਆਂ ਪਰ ਸਹਿਮਤੀ ਨਹੀਂ ਬਣ ਸਕੀ... ਰਾਤ ਭਰ ਕਿਸਾਨ ਨੈਸ਼ਨਲ ਹਾਈਵੇ 43 ਤੇ ਹੀ ਡਟੇ ਰਹੇ ਅਤੇ ਧਰਨਾ ਲਗਾਤਾਰ ਜਾਰੀ ਹੈ।






















