Budget 2025: ਬਜਟ ਤੋਂ ਪਹਿਲਾਂ ਪੰਜਾਬ ਦੇ ਉਦਯੋਗਪਤੀਆਂ ਨੇ ਰੱਖੀ ਵੱਡੀ ਮੰਗ | Ludhiana | abp sanjha|
Budget 2025: ਬਜਟ ਤੋਂ ਪਹਿਲਾਂ ਪੰਜਾਬ ਦੇ ਉਦਯੋਗਪਤੀਆਂ ਨੇ ਰੱਖੀ ਵੱਡੀ ਮੰਗ | Ludhiana | abp sanjha|
ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ 2025 ਨੂੰ ਦੇਸ਼ ਦਾ ਕੇਂਦਰੀ ਬਜਟ ਪੇਸ਼ ਕਰਨਗੇ। ਉਨ੍ਹਾਂ ਦਾ ਬਜਟ ਭਾਸ਼ਣ ਸਵੇਰੇ 11 ਵਜੇ ਲੋਕ ਸਭਾ ਵਿੱਚ ਸ਼ੁਰੂ ਹੋਵੇਗਾ। ਇਹ ਨਿਰਮਲਾ ਸੀਤਾਰਮਨ ਦਾ ਅੱਠਵਾਂ ਬਜਟ ਵਿੱਤ ਮੰਤਰੀ ਵਜੋਂ ਹੋਵੇਗਾ। ਇਸ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਹਾਲ ਹੀ ਵਿੱਚ, ਵਿੱਤ ਮੰਤਰਾਲੇ ਵਿੱਚ ਹਲਵਾ ਸੈਰੇਮਨੀ ਤੋਂ ਬਾਅਦ ਬਜਟ ਦੀ ਲੌਕ-ਇਨ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ। ਇਹ ਸੰਭਵ ਹੈ ਕਿ ਬਜਟ ਨੂੰ ਅੰਤਮ ਰੂਪ ਦਿੱਤਾ ਗਿਆ ਹੈ।ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੇਸ਼ ਦੇ ਮੱਧ ਵਰਗ ਨੂੰ ਬਜਟ ਤੋਂ ਵੱਡੀ ਉਮੀਦ ਹੈ ਅਤੇ ਉਹ ਵੱਧ ਰਹੀ ਮਹਿੰਗਾਈ ਦੇ ਦੌਰ ਵਿੱਚ ਵੱਡੀ ਰਾਹਤ ਦੀ ਉਮੀਦ ਕਰ ਰਹਾ ਹੈ। ਬਜਟ ਵਿੱਚ ਕੀ-ਕੀ ਘੋਸ਼ਣਾਵਾਂ ਕੀਤੀਆਂ ਜਾਣਗੀਆਂ, ਇਹ ਤਾਂ ਵਿੱਤ ਮੰਤਰੀ ਦੇ ਬਜਟ ਭਾਸ਼ਣ ਤੋਂ ਬਾਅਦ ਹੀ ਪਤਾ ਲੱਗੇਗਾ। ਅਸੀਂ ਤੁਹਾਨੂੰ ਇਥੇ ਦੁਨੀਆ ਦੇ ਸਭ ਤੋਂ ਪਹਿਲੇ ਬਜਟ ਬਾਰੇ ਦੱਸਾਂਗੇ। ਦੁਨੀਆ ਵਿੱਚ ਸਭ ਤੋਂ ਪਹਿਲਾਂ ਬਜਟ ਕਿੱਥੇ ਪੇਸ਼ ਹੋਇਆ ਸੀ, ਇਹ ਸ਼ਬਦ ਕਿੱਥੋਂ ਆਇਆ ਅਤੇ ਇਸ ਬਜਟ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਕੀ ਸੀ? ਆਓ ਜਾਣੀਏ।






















