ਹਰਿਆਣਾ 'ਚ Congress ਜਾਂ BJP, ਕਿਸਦੀ ਬਣੇਗੀ ਸਰਕਾਰ? Exit Poll 'ਚ ਵੱਡਾ ਖੁਲਾਸਾ
Exit Poll 2024: ਹਰਿਆਣਾ ਵਿੱਚ ਵੋਟਾਂ ਦੀ ਹਲਚਲ ਖਤਮ ਹੋ ਗਈ ਹੈ। ਹੁਣ ਸਿਆਸੀ ਪਾਰਟੀਆਂ, ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਨਤੀਜਿਆਂ ਦੇ ਪੂਰਵ-ਮੁਲਾਂਕਣ ਯਾਨੀ ਐਗਜ਼ਿਟ ਪੋਲ 'ਤੇ ਨਜ਼ਰ ਰੱਖ ਰਹੇ ਹਨ। ਸ਼ਾਮ 6 ਵਜੇ ਵੋਟਿੰਗ ਖਤਮ ਹੋਣ ਤੋਂ ਬਾਅਦ ਐਗਜ਼ਿਟ ਪੋਲ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਕੀ ਭਾਜਪਾ ਕਰ ਸਕੇਗੀ ਹੈਟ੍ਰਿਕ ? ਜਾਂ ਕਾਂਗਰਸ ਵਾਪਸੀ ਕਰੇਗੀ? ਆਓ ਜਾਣਦੇ ਹਾਂ ਕੀ ਕਹਿੰਦੇ ਹਨ ਅੰਕੜੇ? ਧਰੁਵ ਰਿਸਰਚ ਦੇ ਐਗਜ਼ਿਟ ਪੋਲ 'ਚ ਕਾਂਗਰਸ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਕਾਂਗਰਸ ਨੂੰ 57 ਸੀਟਾਂ ਮਿਲਣ ਦੀ ਉਮੀਦ ਹੈ। ਹਰਿਆਣਾ ਵਿੱਚ ਬਹੁਮਤ ਦਾ ਅੰਕੜਾ 46 ਹੈ। ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ 27 ਸੀਟਾਂ ਮਿਲਣ ਦੀ ਉਮੀਦ ਹੈ। 6 ਸੀਟਾਂ ਦੂਜਿਆਂ ਦੇ ਖਾਤੇ 'ਚ ਜਾ ਸਕਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਧਰੁਵ ਰਿਸਰਚ ਇੱਕ ਸੁਤੰਤਰ ਏਜੰਸੀ ਹੈ। ਇਸ ਵਾਰ ਏਬੀਪੀ ਨਿਊਜ਼ ਨੇ ਕਿਸੇ ਵੀ ਏਜੰਸੀ ਨਾਲ ਐਗਜ਼ਿਟ ਪੋਲ ਨਹੀਂ ਕਰਵਾਏ ਹਨ।






















