Happy Holi |ਸਕਿਨ ਤੋਂ ਹੋਲੀ ਦੇ ਰੰਗਾਂ ਨੂੰ ਉਤਾਰਨ ਲਈ ਅਪਣਾਓ ਇਹ ਖਾਸ ਟਿਪਸ
Happy Holi |ਸਕਿਨ ਤੋਂ ਹੋਲੀ ਦੇ ਰੰਗਾਂ ਨੂੰ ਉਤਾਰਨ ਲਈ ਅਪਣਾਓ ਇਹ ਖਾਸ ਟਿਪਸ
#Skincare #Health #Hair #HappyHoli #Holi2024 #Holi #Punjab #abpsanjha #abplive
ਜੇਕਰ ਤੁਸੀਂ ਵੀ ਖੂਬ ਹੋਲੀ ਖੇਡੀ ਹੈ ਅਤੇ ਰੰਗ ਉਤਾਰਣ ਵਿੱਚ ਮੁਸ਼ਕਿਲ ਹੋ ਰਹੀ ਹੈ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ,ਕਦੇ-ਕਦੇ ਹੋਲੀ ਦੇ ਰੰਗ ਇੰਨੇ ਗੂੜ੍ਹੇ ਹੁੰਦੇ ਨੇ ਕਿ ਸਕਿਨ ਉੱਤੇ ਜੰਮ ਜਾਂਦੇ ਹਨ। ਫਿਰ ਜਿੰਨਾ ਮਰਜੀ ਜ਼ੋਰ ਲਗਾ ਲਓ ਚਿਹਰੇ ਅਤੇ ਸਰੀਰ ਦੇ ਕਈ ਹੋਰ ਅੰਗਾਂ ਤੋਂ ਲੱਥਦੇ ਨਹੀਂ ਹਨ। ਗੂੜ੍ਹੇ ਰੰਗ ਨਾ ਸਿਰਫ ਸਾਡੀ ਚਮੜੀ ਨੂੰ ਨੁਕਸਾਨ ਪਹੁੰਚਾਉਂਦੇ ਹਨ, ਬਲਕਿ ਇਸ ਦੇ ਨਿਸ਼ਾਨ ਵੀ ਜਲਦੀ ਦੂਰ ਨਹੀਂ ਹੁੰਦੇ ਹਨ। ਜੇਕਰ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ, ਤਾਂ ਚਿੰਤਾ ਨਾ ਕਰੋ। ਅਸੀਂ ਤੁਹਾਨੂੰ ਕੁੱਝ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਮਿੰਟਾਂ 'ਚ ਇਨ੍ਹਾਂ ਰੰਗਾਂ ਤੋਂ ਛੁਟਕਾਰਾ ਪਾ ਸਕੋਗੇ।ਇੱਕ ਕੌਲੀ ਵਿੱਚ ਇੱਕ ਅੰਡੇ ਨੂੰ ਤੋੜੇ, ਉਸ ਦੇ ਯੈਲੋ ਹਿੱਸੇ ਨੂੰ ਅਲੱਗ ਕਰ ਲਓ ਅਤੇ ਸਫੈਦ ਨੂੰ ਵੱਖ,
ਜਿਸ ਕਟੋਰੀ ਦੇ ਵਿੱਚ ਅੰਡੇ ਦਾ ਚਿੱਟਾ ਹਿੱਸਾ ਸੀ ਉਸ ਵਿੱਚ 1 ਚਮਚ ਦਹੀਂ ਵੀ ਮਿਲਾਓ,ਚਮਚ ਦੀ ਮਦਦ ਨਾਲ ਮਿਕਸ ਕਰੋ,ਇਸ ਮਿਸ਼ਰਣ ਨਾਲ ਆਪਣੇ ਚਿਹਰੇ ਨੂੰ ਹੌਲੀ-ਹੌਲੀ ਰਗੜੋ, ਤੁਸੀਂ ਦੇਖੋਗੇ ਕਿ ਕੁੱਝ ਸਮੇਂ ਵਿਚ ਰੰਗ ਉਤਰ ਜਾਵੇਗਾ।ਅਗਲਾ ਤਰੀਕਾ ਮੁਲਤਾਨੀ ਮਿੱਟੀ ਹੈ, ਇਕ ਕਟੋਰੀ 'ਚ 2 ਚਮਚ ਮੁਲਤਾਨੀ ਮਿੱਟੀ ਪਾਓ,ਇਸ ਵਿਚ 2-3 ਚਮਚ ਗੁਲਾਬ ਜਲ ਵੀ ਮਿਲਾਓ, ਦੋਵਾਂ ਨੂੰ ਮਿਲਾਓ ਅਤੇ ਗਾੜ੍ਹਾ ਪੇਸਟ ਬਣਾ ਲਓ।
ਇਸ ਨੂੰ 15-20 ਮਿੰਟ ਲਈ ਫਰਿੱਜ 'ਚ ਰੱਖੋ, ਇਨ੍ਹਾਂ ਨੂੰ ਚਮੜੀ 'ਤੇ ਲਗਾਓ,ਰੰਗ ਦੇ ਧੱਬੇ ਹਟਾਉਣ ਲਈ 30 ਮਿੰਟ ਲਈ ਛੱਡ ਦਿਓ ਅਤੇ ਇਸ ਨੂੰ ਧੋ ਲਓ।ਸਰ੍ਹੋਂ ਦਾ ਤੇਲ ਵੀ ਰੰਗ ਉਤਾਰਣ ਵਿੱਚ ਮਦਦਗਾਰ ਸਾਬਿਤ ਹੁੰਦਾ, ਪਹਿਲਾਂ, ਆਪਣੇ ਵਾਲਾਂ ਨੂੰ ਆਮ ਵਾਂਗ ਸ਼ੈਂਪੂ ਕਰੋ ਅਤੇ ਕਿਸੇ ਵੀ ਬਾਡੀ ਵਾਸ਼ ਦੀ ਵਰਤੋਂ ਕਰਕੇ ਆਪਣੇ ਸਰੀਰ ਨੂੰ ਧੋਵੋ, ਆਪਣੀ ਚਮੜੀ ਅਤੇ ਵਾਲਾਂ ਨੂੰ ਸੁਕਾਓ,ਫਿਰ ਆਪਣੇ ਸਿਰ ਸਮੇਤ ਪੂਰੇ ਸਰੀਰ 'ਤੇ ਸਰ੍ਹੋਂ ਦਾ ਤੇਲ ਚੰਗੀ ਤਰ੍ਹਾਂ ਨਾਲ ਲਗਾਓ,ਇਸ ਨੂੰ ਇੱਕ ਘੰਟੇ ਲਈ ਇਸ ਤਰ੍ਹਾਂ ਹੀ ਰਹਿਣ ਦਿਓ। ਤੁਸੀਂ ਦੇਖੋਗੇ ਕਿ ਰੰਗ ਗਾਇਬ ਹੋ ਜਾਣਗੇ।Disclaimer: ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।