ਪੜਚੋਲ ਕਰੋ
7 ਦਿਨਾਂ ਤੋਂ ED ਦੀ ਹਿਰਾਸਤ 'ਚ ਨੇ ਪਾਰਥ ਚੈਟਰਜੀ ਤੇ ਅਰਪਿਤਾ, ED ਦੀ ਪੁੱਛਗਿੱਛ ਜਾਰੀ
ਪੱਛਮੀ ਬੰਗਾਲ ਅਧਿਆਪਕ ਭਰਤੀ ਘੁਟਾਲੇ ਮਾਮਲਾ ਚ ਪਾਰਥ ਚੈਟਰਜੀ ਤੇ ਅਰਪਿਤਾ ਤੋਂ ED ਦੀ ਪੁੱਛਗਿੱਛ ਜਾਰੀ ਹੈ.ਪੱਛਮੀ ਬੰਗਾਲ ਅਧਿਆਪਕ ਭਰਤੀ ਘੁਟਾਲੇ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਈਡੀ ਨੇ ਸ਼ਨੀਵਾਰ ਨੂੰ ਸਾਬਕਾ ਮੰਤਰੀ ਪਾਰਥਾ ਚੈਟਰਜੀ ਦੀ ਕਰੀਬੀ ਅਰਪਿਤਾ ਮੁਖਰਜੀ ਨਾਲ ਜੁੜੀਆਂ ਅੱਠ ਕੰਪਨੀਆਂ ਦੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ।ਈਡੀ ਡਾਇਮੰਡ ਸਿਟੀ ਅਤੇ ਬੀਰਭੂਮ 'ਚ ਕਰੀਬ 15 ਹੋਰ ਟਿਕਾਣਿਆਂ 'ਤੇ ਛਾਪੇਮਾਰੀ ਕਰਨ ਦੀ ਤਿਆਰੀ ਕਰ ਰਹੀ ਹੈ। ਹੁਣ ਤੱਕ, ED II ਨੇ ਦੋ ਛਾਪਿਆਂ ਵਿੱਚ ਲਗਭਗ 50 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ 5 ਕਿਲੋ ਸੋਨਾ ਵੀ ਮਿਲਿਆ ਹੈ। ਇੰਨਾ ਹੀ ਨਹੀਂ ਦੋਹਾਂ ਦੇ ਨਾਂ 'ਤੇ ਕਈ ਜਾਇਦਾਦਾਂ ਹੋਣ ਦੀ ਗੱਲ ਸਾਹਮਣੇ ਆਈ ਹੈ.
ਹੋਰ ਵੇਖੋ






















