ਪੜਚੋਲ ਕਰੋ
ਹਰਿਆਣਾ DSP ਕਤਲਕਾਂਡ ਦੀ ਜਾਂਚ ਲਈ SC ਤਿਆਰ, ਦਿੱਤੇ ਗਏ ਹੁਕਮ
ਹਰਿਆਣਾ ਦੇ ਨੂੰਹ ਚ DSP ਸੁਰੇਂਦਰ ਸਿੰਘ ਦੇ ਕਤਲ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ....ਅਤੇ ਸੁਪਰੀਮ ਕੋਰਟ ਮਾਮਲੇ ਦੀ ਜਾਂਚ ਲਈ ਤਿਆਰ ਹੋ ਗਿਆ....ਸੁਪਰੀਮ ਕੋਰਟ 'ਚ ਕੋਰਟ ਸਲਾਹਕਾਰ ਨੇ ਇਸ ਕੇਸ ਦੀ ਹਰਿਆਣਾ ਸਰਕਾਰ ਦੇ ਸਟੇਟਸ ਰਿਪੋਰਟ ਮੰਗੇ ਜਾਣ ਦੀ ਗੁਹਾਰ ਲਗਾਈ ਹੈ। ਸੁਪਰੀਮ ਕੋਰਟ ਨੇ ਇਸ 'ਤੇ ਸਹਿਮਤੀ ਜ਼ਾਹਰ ਕੀਤੀ ਹੈ। 19 ਜੁਲਾਈ ਨੂੰ DSP ਸੁਰੇਂਦਰ ਸਿੰਘ ਆਪਣੀ ਟੀਮ ਨਾਲ ਅਰਾਵਲੀ ਦੀਆਂ ਪਹਾੜੀਆਂ 'ਚ ਨਜਾਇਜ਼ ਮਾਈਨਿੰਗ ਰੋਕਣ ਗਏ ਸਨ...ਪਰ ਮਾਫੀਆ ਨਾਲ ਜੁੜੇ ਲੋਕਾਂ ਨੇ ਉਨਾਂ ਨੂੰ ਡੰਪਰ ਹੇਠ ਦਰੜ ਮੌਤ ਦੇ ਘਾਟ ਉਤਾਰ ਦਿੱਤਾ ਸੀ....ਹਰਿਆਣਾ ਸਰਕਾਰ ਇਸ ਮਾਮਲੇ ਦੀ ਨਿਆਂਇਕ ਜਾਂਚ ਦੇ ਆਦੇਸ਼ ਦੇ ਚੁੱਕੀ ਹੈ...ਉਧਰ ਇਸ ਮਾਮਲੇ ਦਾ ਮੁੱਖ ਮੁਲਜ਼ਮ ਪੁਲਿਸ ਨੇ ਗ੍ਰਿਫਤਾਰ ਕਰ ਲਿਆ.....ਅਤੇ ਉਸਨੂੰ ਰਿਮਾਂਡ ਤੇ ਲਿਆ ਗਿਆ।
ਹੋਰ ਵੇਖੋ






















