Partha Chatterjee Arrested: ਮਮਤਾ ਬੈਨਰਜੀ ਦੇ ਮੰਤਰੀ ਪਾਰਥ ਚੈਟਰਜੀ ਨੂੰ ED ਨੇ ਕੀਤਾ ਗ੍ਰਿਫਤਾਰ, ਅਧਿਆਪਕ ਭਰਤੀ ਘੁਟਾਲੇ 'ਚ ਕਾਰਵਾਈ
Partha Chatterjee Arrested: ਮਮਤਾ ਬੈਨਰਜੀ ਦੇ ਮੰਤਰੀ ਪਾਰਥ ਚੈਟਰਜੀ ਨੂੰ ED ਨੇ ਕੀਤਾ ਗ੍ਰਿਫਤਾਰ, ਅਧਿਆਪਕ ਭਰਤੀ ਘੁਟਾਲੇ 'ਚ ਕਾਰਵਾਈ
Teacher Recruitment Scam: ਈਡੀ ਨੇ ਵੱਡੀ ਕਾਰਵਾਈ ਕਰਦੇ ਹੋਏ ਮਮਤਾ ਬੈਨਰਜੀ ਦੇ ਮੰਤਰੀ ਪਾਰਥਾ ਚੈਟਰਜੀ ਨੂੰ ਗ੍ਰਿਫਤਾਰ ਕਰ ਲਿਆ ਹੈ। ਅਧਿਆਪਕ ਭਰਤੀ ਮਾਮਲੇ ਸਬੰਧੀ ਛਾਪੇਮਾਰੀ ਅਤੇ ਪੁੱਛਗਿੱਛ ਤੋਂ ਬਾਅਦ ਚੈਟਰਜੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਈਡੀ ਨੇ ਉਹਨਾਂ ਦੇ ਕਰੀਬੀ ਦੋਸਤਾਂ ਕੋਲੋਂ ਕਰੋੜਾਂ ਰੁਪਏ ਦੀ ਨਕਦੀ ਅਤੇ ਸੋਨਾ ਬਰਾਮਦ ਕੀਤਾ ਹੈ। ਸ਼ੁੱਕਰਵਾਰ 22 ਜੁਲਾਈ ਨੂੰ, ਈਡੀ ਨੇ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੇ ਮੰਤਰੀਆਂ 'ਤੇ ਛਾਪੇਮਾਰੀ ਸ਼ੁਰੂ ਕੀਤੀ। ਜਿਸ ਤੋਂ ਬਾਅਦ ਇਹ ਛਾਪੇਮਾਰੀ ਅਜੇ ਵੀ ਜਾਰੀ ਹੈ। ਈਡੀ ਨੇ ਪਾਰਥ ਚੈਟਰਜੀ ਦੀ ਕਰੀਬੀ ਅਰਪਿਤਾ ਦੇ ਘਰੋਂ 20 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਬਰਾਮਦ ਕੀਤੀ ਸੀ।
ਈਡੀ ਨੇ ਅਰਪਿਤਾ ਨੂੰ ਵੀ ਲਿਆ ਹਿਰਾਸਤ ਵਿੱਚ
ਦੱਸਿਆ ਜਾ ਰਿਹਾ ਹੈ ਕਿ ਮਮਤਾ ਬੈਨਰਜੀ ਦੇ ਮੰਤਰੀ ਪਾਰਥ ਚੈਟਰਜੀ ਤੋਂ ਪਿਛਲੇ ਕਈ ਘੰਟਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ, ਜਿਸ ਦੌਰਾਨ ਈਡੀ ਨੇ ਉਨ੍ਹਾਂ ਤੋਂ ਕਈ ਸਵਾਲ ਪੁੱਛੇ, ਜਿਨ੍ਹਾਂ ਦਾ ਮੰਤਰੀ ਜਵਾਬ ਨਹੀਂ ਦੇ ਸਕੇ। ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ 'ਚ ਕੁਝ ਹੋਰ ਲੋਕਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ।
ਕੀ ਹੈ ਅਧਿਆਪਕ ਭਰਤੀ ਘੁਟਾਲਾ?
ਪੱਛਮੀ ਬੰਗਾਲ ਸਰਕਾਰ ਦੇ ਮੰਤਰੀਆਂ ਵਿਰੁੱਧ ਕੀਤੀ ਜਾ ਰਹੀ ਇਹ ਸਾਰੀ ਕਾਰਵਾਈ ਅਧਿਆਪਕ ਭਰਤੀ ਘੁਟਾਲੇ ਨਾਲ ਸਬੰਧਤ ਹੈ। ਇਹ ਭਰਤੀ ਪ੍ਰਕਿਰਿਆ ਸਾਲ 2016 ਵਿੱਚ ਸ਼ੁਰੂ ਹੋਈ ਸੀ। ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਜਾਅਲੀ ਤਰੀਕੇ ਨਾਲ ਦਾਖਲਾ ਲੈਣ ਲਈ ਓ.ਐਮ.ਆਰ ਸ਼ੀਟ ਵਿੱਚ ਹੇਰਾਫੇਰੀ ਕੀਤੀ ਗਈ ਸੀ। ਇਸ ਵਿੱਚ ਫੇਲ੍ਹ ਹੋਏ ਉਮੀਦਵਾਰਾਂ ਨੂੰ ਲੱਖਾਂ ਰੁਪਏ ਦੀ ਰਿਸ਼ਵਤ ਲੈ ਕੇ ਪਾਸ ਕਰ ਦਿੱਤਾ ਗਿਆ। ਦੋਸ਼ ਹੈ ਕਿ ਇਸ ਮਾਮਲੇ ਵਿੱਚ ਸਿੱਖਿਆ ਮੰਤਰੀ ਸਿੱਧੇ ਤੌਰ ’ਤੇ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਇਸ 'ਚ ਕਈ ਲੋਕ ਸ਼ਾਮਲ ਸਨ, ਜਿਨ੍ਹਾਂ ਦੀ ਗ੍ਰਿਫਤਾਰੀ ਜਲਦ ਹੋ ਸਕਦੀ ਹੈ।
ਦੱਸ ਦੇਈਏ ਕਿ ਈਡੀ ਮਮਤਾ ਦੇ ਇੱਕ ਹੋਰ ਮੰਤਰੀ ਪਰੇਸ਼ ਅਧਿਕਾਰੀ ਦੇ ਘਰ ਛਾਪੇਮਾਰੀ ਕਰ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਦੇ ਕਰੀਬੀ ਦੋਸਤਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਤੋਂ ਇਲਾਵਾ ਭਰਤੀ ਘੁਟਾਲੇ ਨਾਲ ਸਬੰਧਤ ਹੋਰ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ। ਪਾਰਥ ਚੈਟਰਜੀ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਈਡੀ ਪੁੱਛਗਿੱਛ ਲਈ ਉਸ ਦਾ ਰਿਮਾਂਡ ਮੰਗ ਸਕਦੀ ਹੈ।
![Delhi Election 2025| ਇਮਾਨਦਾਰੀ ਨਾਲ ਚੋਣ ਲੜੀ ਹੈ, ਜਿੱਤ ਸਾਡੀ ਹੀ ਹੋਵੋਗੀ](https://feeds.abplive.com/onecms/images/uploaded-images/2025/02/05/4ef497e70d34233b3211f6fcd1618ecc17387439274001149_original.jpg?impolicy=abp_cdn&imwidth=470)
![Delhi Election| Aatishi | ਵੋਟਿੰਗ ਦੌਰਾਨ ਕੀ ਬੋਲੀ ਦਿੱਲੀ ਦੀ CM ਆਤੀਸ਼ੀ|abp sanjha |aam aadmi party](https://feeds.abplive.com/onecms/images/uploaded-images/2025/02/05/be313ed98f348c078d0544c25080cd0a17387425454821149_original.jpg?impolicy=abp_cdn&imwidth=100)
![Delhi Election : ਦਿੱਲੀ ਦੀ ਜਨਤਾ ਅੱਜ ਤੈਅ ਕਰੇਗੀ ਕਿਸਦੀ ਆਏਗੀ ਸਰਕਾਰ](https://feeds.abplive.com/onecms/images/uploaded-images/2025/02/05/394283932c374192b070cbdaf9f2c53117387308463661149_original.jpg?impolicy=abp_cdn&imwidth=100)
![AJAYPAL MIDDUKHERA INTERVIEW | Vicky Middukhera ਦਾ ਇਨਸਾਫ਼ ਹਜੇ ਵੀ ਬਾਕੀ, ਅਸਲ ਕਾਤਲ ਖੁੱਲ੍ਹੇ ਘੁੰਮ ਰਹੇ।](https://feeds.abplive.com/onecms/images/uploaded-images/2025/02/05/c7f82d129cd24f851c23f86f2c3b99cc17387297739171149_original.jpg?impolicy=abp_cdn&imwidth=100)
![ਪੰਜਾਬ ਸਰਕਾਰ ਮੰਗਾਂ ਤੋਂ ਭੱਜੀ, ਹੁਣ ਕਿਸਾਨਾਂ ਨੇ ਕਰਤਾ ਵੱਡਾ ਐਲਾਨ| SKM | Bhagwant Mann|Kisan](https://feeds.abplive.com/onecms/images/uploaded-images/2025/02/03/b40d72d6c7f37c1e6e20b78266d6bd7817385648699341149_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)