(Source: ECI/ABP News)
WFI President Suspend | ਪ੍ਰਧਾਨਗੀ ਰੱਦ ਹੋਣ 'ਤੇ ਕੀ ਬੋਲੇ Sanjay singh
WFI President Suspend | ਪ੍ਰਧਾਨਗੀ ਰੱਦ ਹੋਣ 'ਤੇ ਕੀ ਬੋਲੇ Sanjay singh
#WFI #Sanjaysingh #abplive
ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਨਵੇਂ ਪ੍ਰਧਾਨ ਸੰਜੇ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ
ਖਿਡਾਰੀਆਂ ਦੇ ਵਿਰੋਧ ਤੋਂ ਬਾਅਦ ਖੇਡ ਮੰਤਰਾਲੇ ਦੀ ਵੱਡੀ ਕਾਰਵਾਈ ਕੀਤੀ ਹੈ।
ਖੇਡ ਮੰਤਰਾਲੇ ਵੱਲੋਂ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਨਵੀਂ ਸੰਸਥਾ ਦੀ ਮਾਨਤਾ ਰੱਦ ਕਰ ਦਿੱਤੀ ਹੈ। ਕੁਸ਼ਤੀ ਫੈਡਰੇਸ਼ਨ ਖ਼ਿਲਾਫ਼ ਇਹ ਕਾਰਵਾਈ ਕੌਮੀ ਕੁਸ਼ਤੀ ਮੁਕਾਬਲੇ ਕਰਵਾਉਣ ਵਿੱਚ ਜਲਦਬਾਜ਼ੀ ਕਾਰਨ ਕੀਤੀ ਗਈ ਹੈ। ਮੰਤਰਾਲੇ ਨੇ WFI ਦੇ ਨਵੇਂ ਨਿਯੁਕਤ ਪ੍ਰਧਾਨ ਸੰਜੇ ਸਿੰਘ ਨੂੰ ਵੀ ਸਸਪੈਂਡ ਕਰ ਦਿੱਤਾ ਹੈ। ਸੰਜੇ ਸਿੰਘ ਨੂੰ ਭਾਜਪਾ ਦੇ ਸੰਸਦ ਮੈਂਬਰ ਅਤੇ WFI ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਦਾ ਕਰੀਬੀ ਦੱਸਿਆ ਜਾਂਦਾ ਹੈ। ਇਸ ਮਾਮਲੇ 'ਤੇ ਸੰਜੇ ਸਿੰਘ ਦੀ ਪ੍ਰੀਕਿਰਿਆ ਵੀ ਸਾਹਮਣੇ ਆਈ ਹੈ | ਸੰਜੇ ਸਿੰਘ ਮੁਤਾਬਕ ਉਨ੍ਹਾਂ ਨੂੰ ਇਹ ਖਬਰ ਫਲਾਈਟ ਚ ਮਿਲੀ ਹੈ | ਅਜੇ ਤੱਕ ਕੋਈ ਔਫੀਸ਼ੀਲ਼ ਚਿੱਠੀ ਨਹੀਂ ਆਈ |
ਦਰਅਸਲ, ਜਦੋਂ ਤੋਂ ਸੰਜੇ ਸਿੰਘ ਨੇ ਭਾਰਤੀ ਕੁਸ਼ਤੀ ਮਹਾਸੰਘ ਦੀ ਚੋਣ ਜਿੱਤੀ ਹੈ ਅਤੇ ਇਹ ਤੈਅ ਹੋਇਆ ਹੈ ਕਿ ਉਹ ਇਸ ਦੇ ਪ੍ਰਧਾਨ ਬਣਨਗੇ, ਪਹਿਲਵਾਨਾਂ ਨੇ ਇਸ 'ਤੇ ਇਤਰਾਜ਼ ਜਤਾਇਆ ਹੈ। ਪਹਿਲਵਾਨਾਂ ਨੇ ਕਿਹਾ ਕਿ ਸੰਜੇ ਸਿੰਘ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਕਰੀਬੀ ਹਨ ਅਤੇ ਅਜਿਹੇ 'ਚ ਡਬਲਯੂਐੱਫਆਈ 'ਚ ਸੁਧਾਰ ਦੀ ਕੋਈ ਉਮੀਦ ਨਹੀਂ ਹੈ। ਹਾਲਾਂਕਿ, ਕੁਸ਼ਤੀ ਫੈਡਰੇਸ਼ਨ ਦੀ ਮਾਨਤਾ ਅਤੇ ਸੰਜੇ ਸਿੰਘ ਨੂੰ ਕਿਸ ਕਾਰਨ ਮੁਅੱਤਲ ਕੀਤਾ ਗਿਆ ਹੈ, ਇਹ ਬਿਲਕੁਲ ਵੱਖਰਾ ਮਾਮਲਾ ਹੈ।ਮੰਤਰਾਲੇ ਦਾ ਕਹਿਣਾ ਹੈ ਕਿ WFI ਨੇ ਮੌਜੂਦਾ ਨਿਯਮਾਂ ਦੀ ਅਣਦੇਖੀ ਕੀਤੀ ਹੈ। ਅਧਿਕਾਰਤ ਪ੍ਰੈੱਸ ਰਿਲੀਜ਼ 'ਚ ਖੇਡ ਮੰਤਰਾਲੇ ਨੇ ਕਿਹਾ ਹੈ ਕਿ ਰਾਸ਼ਟਰੀ ਕੁਸ਼ਤੀ ਮੁਕਾਬਲੇ ਦੇ ਆਯੋਜਨ ਦਾ ਐਲਾਨ ਜਲਦਬਾਜ਼ੀ 'ਚ ਕੀਤਾ ਗਿਆ ਅਤੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ।
ਉਥੇ ਹੀ ਦੂਜੇ ਪਾਸੇ ਸੰਜੇ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਦਿੱਗਜ ਪਹਿਲਵਾਨ ਸਾਕਸ਼ੀ ਮਲਿਕ ਨੇ ਪ੍ਰੈੱਸ ਕਾਨਫਰੰਸ 'ਚ ਕੁਸ਼ਤੀ ਛੱਡਣ ਦਾ ਐਲਾਨ ਕਰ ਦਿੱਤਾ ਸੀ। ਉਸ ਤੋਂ ਬਾਅਦ ਬਜਰੰਗ ਪੂਨੀਆ ਨੇ ਪਦਮ ਸ਼੍ਰੀ ਵਾਪਸ ਕਰ ਦਿੱਤਾ। ਉਨ੍ਹਾਂ ਤੋਂ ਇਲਾਵਾ ਹਰਿਆਣਾ ਦੇ ਪੈਰਾ ਐਥਲੀਟ ਵੀਰੇਂਦਰ ਸਿੰਘ ਨੇ ਪਦਮ ਸ਼੍ਰੀ ਵਾਪਸ ਕਰਨ ਦਾ ਐਲਾਨ ਕੀਤਾ ਸੀ।ਖਿਡਾਰੀਆਂ ਚ ਨਵੇਂ ਪ੍ਰਧਾਨ ਨੂੰ ਲੈ ਕੇ ਵੀ ਰੋਸ਼ ਪਾਇਆ ਜਾ ਰਿਹਾ ਹੈ |
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
ABP Sanjha
![Us Deport | Immigration Agents| 8 ਜ਼ਿਲ੍ਹਿਆਂ 'ਚ ਇੱਕ ਵੀ ਏਜੰਟ ਕੋਲ ਨਹੀਂ ਲਾਇਸੰਸ| abp sanjha](https://feeds.abplive.com/onecms/images/uploaded-images/2025/02/11/ef31153a1424775877d6d889701afea817392709186121149_original.jpg?impolicy=abp_cdn&imwidth=470)
![Delhi Election |Bhagwant Maan ਤੋਂ CM ਦੀ ਕੁਰਸੀ ਖੋਹਣ ਦੀ ਸਾਜ਼ਿਸ਼? Manjinder Sirsa ਦਾ ਵੱਡਾ ਦਾਅਵਾ |Kejriwal](https://feeds.abplive.com/onecms/images/uploaded-images/2025/02/11/e73abf954179e9e1bdb7df2ee496b0b617392480767191149_original.jpg?impolicy=abp_cdn&imwidth=100)
![Ravneet Bittu|Bhagwant Mann|ਹਿੰਮਤ ਹੈ ਤਾਂ ਮੇਰੇ 'ਤੇ ਪਰਚਾ ਦਰਜ ਕਰ...ਰਵਨੀਤ ਬਿੱਟੂ ਦੀ ਲਲਕਾਰ|abp sanjha|](https://feeds.abplive.com/onecms/images/uploaded-images/2025/02/10/efd2db37f52f1d8cb1ee1bf373bc134f17391924715691149_original.jpg?impolicy=abp_cdn&imwidth=100)
![Mansa Gangster Arrest| ਪੁਲਸ ਚਾਹੇ ਤਾਂ ਕੀ ਨਹੀਂ ਕਰ ਸਕਦੀ, ਡਲਹੌਜੀ ਤੋਂ ਚੁੱਕੇ ਗੈਂਗ*ਸਟਰ|Sidhu Moosewala|](https://feeds.abplive.com/onecms/images/uploaded-images/2025/02/09/3c03f79c5f22c1df61a71b2c938be45317391004440351149_original.jpg?impolicy=abp_cdn&imwidth=100)
![Manjinder Sirsa| Delhi Election Results| ਚੋਣ ਜਿੱਤਦੇ ਹੀ ਮਨਜਿੰਦਰ ਸਿਰਸਾ ਨੇ ਮਾਰੀ ਬੜ੍ਹਕ|BJP|Breaking|Abp](https://feeds.abplive.com/onecms/images/uploaded-images/2025/02/09/368cd9e6bfb67ce8ed1fcbae75cab8a617391003578761149_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)