ਕੌਣ ਹੈ Ankit Baiyanpuria ਜਿਸ ਨਾਲ PM ਮੋਦੀ ਨੇ ਕੀਤੀ ਵੀਡੀਓ ਸ਼ੇਅਰ
Who is Ankit Baiyanpuria ਜਿਸ ਨਾਲ PM ਮੋਦੀ ਨੇ ਕੀਤੀ Video Share | Haryana | Ankit Singh Biography
#abplive #haryana #ankitsingh #Ankitbaiyanpuria #ramram #75hardchallenge #weightloss #ankitbaiyanpuria
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸਵੱਛਾਂਜਲੀ ਪ੍ਰੋਗਰਾਮ ਦੇ ਤਹਿਤ ਸਫ਼ਾਈ ਸੇਵਾ ਕੀਤਾ। ਪ੍ਰਧਾਨ ਮੰਤਰੀ ਨੇ ਸਫਾਈ ਸੇਵਾ ਦਾ ਵੀਡੀਓ ਵੀ ਸਾਂਝਾ ਕੀਤਾ। ਜਿਸ ਚ ਪੀਐਮ ਦੇ ਨਾਲ ਅੰਕਿਤ ਬੈਨਪੁਰੀਆ ਵੀ ਨਜ਼ਰ ਆਏ।
ਵੀਡੀਓ ਸ਼ੇਅਰ ਕਰਦੇ ਹੋਏ ਪੀਐੱਮ ਨੇ ਲਿਖਿਆ- ਅੱਜ ਦੇਸ਼ ਸਵੱਛਤਾ 'ਤੇ ਧਿਆਨ ਦੇ ਰਿਹਾ ਹੈ। ਅੰਕਿਤ ਬੈਨਪੁਰੀਆ ਅਤੇ ਮੈਂ ਵੀ ਅਜਿਹਾ ਹੀ ਕੀਤਾ! ਸਵੱਛਤਾ ਤੋਂ ਇਲਾਵਾ ਅਸੀਂ ਇਸ ਵਿਚ ਫਿੱਟਨੈੱਸ ਅਤੇ ਹਰਿਆਲੀ ਨੂੰ ਵੀ ਸ਼ਾਮਲ ਕੀਤਾ ਹੈ। ਇਹ ਸਭ ਸਵੱਛ ਅਤੇ ਸਿਹਤਮੰਦ ਭਾਰਤ ਲਈ ਹੈ।
ਅੰਕਿਤ ਬਿਆਨਪੁਰੀਆ ਨੂੰ ਅੰਕਿਤ ਸਿੰਘ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਜਨਮ 31 ਅਗਸਤ ਨੂੰ ਬਯਾਨਪੁਰ, ਸੋਨੀਪਤ, ਹਰਿਆਣਾ ਵਿੱਚ ਹੋਇਆ ਸੀ। ਉਸਨੇ 10ਵੀਂ ਜਮਾਤ ਤੱਕ ਆਪਣੀ ਮੁੱਢਲੀ ਸਿੱਖਿਆ ਲਈ ਸਰਕਾਰੀ ਹਾਈ ਸਕੂਲ, ਬਯਾਨਪੁਰ ਲਹਿਰਾਰਾ ਵਿੱਚ ਪੜ੍ਹਿਆ। ਇਸ ਤੋਂ ਬਾਅਦ, ਉਸਨੇ 11ਵੀਂ ਅਤੇ 12ਵੀਂ ਜਮਾਤਾਂ ਲਈ 2013 ਤੋਂ 2015 ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਡਲ ਟਾਊਨ, ਸੋਨੀਪਤ ਵਿੱਚ ਆਰਟਸ ਸਟਰੀਮ ਵਿੱਚ ਪੜ੍ਹਾਈ ਕੀਤੀ।
ਅੰਕਿਤ ਨੇ ਬਾਅਦ ਵਿੱਚ ਬੀਐਮ ਦੀ ਡਿਗਰੀ ਹਾਸਲ ਕਰਨ ਲਈ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ (MDIJ), ਰੋਹਤਕ ਵਿੱਚ ਦਾਖਲਾ ਲਿਆ। ਬਾਅਦ ਵਿੱਚ ਉਹ ਇੱਕ ਫਿਟਨੈਸ ਮਾਹਿਰ ਦੇ ਤੌਰ 'ਤੇ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੋਇਆ
ਬੈਨਪੁਰੀਆ ਨੇ ਵੀਡੀਓ ਪਲੇਟਫਾਰਮ ਯੂਟਿਊਬ 'ਤੇ ਮਜ਼ਾਕੀਆ ਵੀਡੀਓ ਬਣਾ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਹਾਲਾਂਕਿ, ਕੋਰੋਨਾ ਲੌਕਡਾਊਨ ਦੌਰਾਨ, ਉਸਨੇ ਆਪਣਾ ਕੰਟੈਂਟ ਬਦਲਿਆ ਅਤੇ ਫਿਟਨੈਸ ਸੇੰਟ੍ਰੀਕ ਵੀਡੀਓ ਸ਼ੇਅਰ ਕਰਨੀਆਂ ਸ਼ੁਰੂ ਕੀਤੀਆ | ਤੇ ਫਿਰ ਅੰਕਿਤ ਨੇ ਫਿੱਟਨੈੱਸ ਐਕਸਪਰਟ ਦੇ ਤੌਰ 'ਤੇ ਯੂਟੀਯਬ ਚੈਨਲ ਚਲਾਇਆ
ਉਹ ਕੁਸ਼ਤੀ, ਰੱਸੀ ਚੜ੍ਹਨਾ ਅਤੇ ਦੌੜਨ ਵਰਗੀਆਂ ਕਸਰਤਾਂ ਨੂੰ ਉਤਸ਼ਾਹਿਤ ਕਰਦਾ ਹੈ। ਇਸ ਸਾਲ ਜੂਨ 'ਚ ਅੰਕਿਤ ਦੇ ਯੂਟਿਊਬ ਚੈਨਲ ਤੇ 1,00,000 ਸਬਸਕ੍ਰਾਈਬਰ ਹੋ ਗਏ ਹਨ। ਫਿਰ ਉਸਨੂੰ ਯੂਟਿਊਬ ਤੋਂ ਸਿਲਵਰ ਪਲੇਅ ਬਟਨ ਮਿਲਿਆ ।ਵਰਤਮਾਨ ਵਿੱਚ ਉਸਦੇ ਯੂਟਿਊਬ ਚੈਨਲ 'ਤੇ 1.77 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਨੌਜਵਾਨਾਂ ਲਈ ਪ੍ਰੇਰਨਾ ਸਰੋਤ ਤੇ ਮਾਰਗ ਦਰਸ਼ਕ ਦੇ ਰੂਪ ਚ ਅੰਕਿਤ ਕਾਬਿਲ ਏ ਤਾਰੀਫ ਰੋਲ ਅਦਾ ਕਰ ਰਿਹਾ ਹੈ | ਤੇ ਉਸਦੀ ਮਿਹਨਤ ਨੂੰ ਸਰਾਹੁੰਦੇ ਹੋਏ ਅੱਜ pm ਮੋਦੀ ਨੇ ਉਸ ਨਾਲ ਮੁਲਾਕਾਤ ਕੀਤੀ ਤੇ ਸਫਾਈ ਸੇਵਾ ਕੀਤੀ |




















