Big News | 7 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ ਫਾਂਸੀ,ਹਰਿਆਣੇ ਦੀ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
Big News | 7 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ ਫਾਂਸੀ,ਹਰਿਆਣੇ ਦੀ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
#Haryana #kaithal #abplive
ਦੋਸ਼ੀ ਨੇ ਬੱਚੀ ਨਾਲ ਜਬਰ-ਜ਼ਨਾਹ ਮਗਰੋਂ ਕੀਤੀ ਸੀ ਹਤਿਆ
ਹਰਿਆਣਾ ਦੇ ਕੈਥਲ ਤੋਂ ਵੱਡੀ ਖ਼ਬਰ
ਏ.ਡੀ.ਜੇ. ਡਾਕਟਰ ਗਗਨਦੀਪ ਦੀ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
ਹਰਿਆਣਾ ਦੇ ਕੈਥਲ 'ਚ 7 ਸਾਲਾ ਨਾਬਾਲਗ ਨਾਲ ਜਬਰ-ਜ਼ਨਾਹ ਅਤੇ ਫਿਰ ਉਸ ਦੀ ਹਤਿਆ ਕਰਨ ਦੇ ਦੋਸ਼ੀ ਪਵਨ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਮਾਮਲੇ ’ਤੇ ਲਗਾਤਾਰ ਦੋ ਦਿਨ ਬਹਿਸ ਚੱਲੀ।
ਬਹਿਸ ਦੌਰਾਨ ਪੀੜਤ ਧਿਰ ਦੇ ਵਕੀਲ ਵਲੋਂ ਇਸ ਮਾਮਲੇ ਵਿਚ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ ਗਈ ਸੀ।
ਜਿਸ ਤੋਂ ਬਾਅਦ ਏ.ਡੀ.ਜੇ. ਡਾਕਟਰ ਗਗਨਦੀਪ ਦੀ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ।
ਦੱਸ ਦਈਏ ਕਿ ਇਹ ਪਹਿਲੀ ਵਾਰ ਹੋਇਆ ਜਦ ਜ਼ਿਲ੍ਹਾ ਪੱਧਰ 'ਤੇ ਕਿਸੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੋਵੇ
ਇਸ ਦੇ ਨਾਲ ਹੀ ਪੀੜਤ ਪ੍ਰਵਾਰ ਨੂੰ 30 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਦਿਤੀ ਜਾਵੇਗੀ।
ਦੱਸ ਦਈਏ ਕਿ ਪਿਛਲੇ ਸਾਲ ਅਕਤੂਬਰ 'ਚ ਦੋਸ਼ੀ ਪਵਨ ਨੇ 7 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਮਗਰੋਂ ਉਸ ਦਾ ਕਤਲ ਕਰ ਦਿਤਾ ਸੀ।
ਘਟਨਾ ਦੇ ਸਬੂਤ ਨਸ਼ਟ ਕਰਨ ਤੋਂ ਬਾਅਦ ਲੜਕੀ ਦੀ ਲਾਸ਼ ਨੂੰ ਸਾੜ ਦਿਤਾ ਗਿਆ।
ਲੜਕੀ ਦੀ ਅੱਧ ਸੜੀ ਹੋਈ ਲਾਸ਼ ਨੇੜਲੇ ਜੰਗਲਾਂ ਵਿਚੋਂ ਮਿਲੀ ਸੀ।
ਜਾਂਚ ਦੌਰਾਨ ਪੁਲਿਸ ਨੂੰ ਸੀਸੀਟੀਵੀ ਫੁਟੇਜ ਮਿਲੀ। ਜਿਸ 'ਚ ਪਵਨ ਬੱਚੀ ਨੂੰ ਲੈ ਕੇ ਜਾਂਦੇ ਨਜ਼ਰ ਆ ਰਹੇ ਸਨ। ਇਸ ਸਬੰਧੀ ਥਾਣਾ ਕਲਾਇਤ ਵਿਖੇ ਕੇਸ ਦਰਜ ਕੀਤਾ ਗਿਆ ਤੇ ਹੁਣ ਇਸ ਮਾਮਲੇ ਚ ਅਦਾਲਤ ਨੇ ਮਿਸਾਲੀ ਸਜ਼ਾ ਸੁਣਾਈ ਹੈ |
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...