ਚੱਕੀ ਦਰਿਆ 'ਤੇ ਬਣਿਆ ਰੇਲਵੇ ਪੁੱਲ ਦਾ ਇੱਕ ਹਿੱਸਾ ਡਿੱਗਿਆ,ਹਿਮਾਚਲ ਨੂੰ ਦੇਸ਼ ਨਾਲ ਜੋੜਨ ਵਾਲਾ ਇਕਲੌਤਾ ਰੇਲ ਮਾਰਗ ਠੱਪ
ਚੱਕੀ ਦਰਿਆ 'ਤੇ ਬਣਿਆ ਰੇਲਵੇ ਪੁੱਲ ਦਾ ਇੱਕ ਹਿੱਸਾ ਡਿੱਗਿਆ
ਹਿਮਾਚਲ ਨੂੰ ਦੇਸ਼ ਨਾਲ ਜੋੜਨ ਵਾਲਾ ਇਕਲੌਤਾ ਰੇਲ ਮਾਰਗ ਠੱਪ
ਪੰਜਾਬ-ਹਿਮਾਚਲ ਨੂੰ ਜੋੜਨ ਵਾਲੇ ਚੱਕੀ ਦਰਿਆ 'ਤੇ ਬਣਿਆ ਰੇਲਵੇ ਪੁੱਲ ਦਾ ਇੱਕ ਹਿੱਸਾ ਡਿੱਗ ਗਿਆ ਹੈ
ਜਿਸ ਕਾਰਨ ਹਿਮਾਚਲ ਨੂੰ ਦੇਸ਼ ਨਾਲ ਜੋੜਨ ਵਾਲਾ ਇਕਲੌਤਾ ਰੇਲ ਮਾਰਗ ਠੱਪ ਚੁੱਕਾ ਹੈ
ਦੱਸ ਦਈਏ ਕਿ ਹਿਮਾਚਲ 'ਚ ਹੋ ਰਹੀ ਭਾਰੀ ਬਾਰਿਸ਼ ਤੋਂ ਬਾਅਦ ਕਹਿਰ ਮਚਾ ਰਹੀ ਚੱਕੀ ਨਦੀ ਸਭ ਕੁਝ ਨਿਗਲਣ 'ਤੇ ਤੁਲੀ ਹੋਈ ਹੈ। ਸ਼ਨੀਵਾਰ ਸਵੇਰੇ ਪਠਾਨਕੋਟ-ਜੋਗਿੰਦਰਨਗਰ ਨੈਰੋਗੇਜ ਰੇਲਵੇ ਸੈਕਸ਼ਨ 'ਤੇ ਪੈਂਦੇ ਚੱਕੀ ਪੜਾਵ ਰੇਲਵੇ ਪੁਲ ਦਾ ਵੱਡਾ ਹਿੱਸਾ ਚੱਕੀ ਦਰਿਆ 'ਚ ਸਮਾ ਗਿਆ।
ਜਿਸ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਹਿਮਾਚਲ ਨਾਲ ਜੋੜਨ ਵਾਲਾ ਇੱਕੋ-ਇੱਕ ਰੇਲ ਮਾਰਗ ਠੱਪ ਹੋ ਚੁੱਕਾ ਹੈ।
ਇਸ ਰੇਲ ਮਾਰਗ 'ਤੇ ਫ਼ਿਰੋਜ਼ਪੁਰ ਰੇਲ ਡਵੀਜ਼ਨ ਵੱਲੋਂ 1 ਅਗਸਤ ਤੋਂ ਰੇਲ ਗੱਡੀਆਂ ਦਾ ਸੰਚਾਲਨ ਬੰਦ ਕਰ ਦਿੱਤਾ ਗਿਆ ਸੀ |
ਦਸਿਆ ਜਾ ਰਿਹਾ ਹੈ ਕਿ ਹਿਮਾਚਲ ਵਿੱਚ ਭਾਰੀ ਮੀਂਹ ਪੈਣ ਮਗਰੋਂ ਚੱਕੀ ਦਰਿਆ ਦੇ ਪਾਣੀ ਨੇ ਇਸ ਰੇਲਵੇ ਪੁਲ ਨੂੰ ਨੁਕਸਾਨ ਪਹੁੰਚਾਇਆ ਸੀ।
ਇਸ ਤੋਂ ਬਾਅਦ ਫਿਰੋਜ਼ਪੁਰ, ਜੰਮੂ ਅਤੇ ਪਠਾਨਕੋਟ ਦੇ ਅਧਿਕਾਰੀਆਂ ਨੇ ਇਸ ਰੇਲਵੇ ਪੁਲ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਰੇਲਵੇ ਪੁਲ ਦੇ ਪਿੱਲਰ ਨੰਬਰ 3, 4 ਅਤੇ 5 ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਜਿਸ ਤੋਂ ਬਾਅਦ ਰੇਲਵੇ ਨੇ ਅਗਲੇ ਹੁਕਮਾਂ ਤੱਕ ਟਰੇਨਾਂ ਦਾ ਸੰਚਾਲਨ ਰੋਕ ਦਿੱਤਾ ਸੀ। ਹੁਣ ਪੁਲ ਦਰਿਆ ਵਿੱਚ ਸਮਾ ਜਾਣ ਕਾਰਨ ਅਗਲੇ ਕਈ ਮਹੀਨਿਆਂ ਤੱਕ ਇਸ ਸੈਕਸ਼ਨ ’ਤੇ ਰੇਲ ਗੱਡੀਆਂ ਦਾ ਸੰਚਾਲਨ ਬਹਾਲ ਕਰਨਾ ਸੰਭਵ ਨਹੀਂ ਹੈ।