(Source: ECI/ABP News/ABP Majha)
AAP vs Congress In haryana | ਹਰਿਆਣਾ 'ਚ ਨਹੀਂ ਹੋਇਆ AAP-Congress ਗਠਜੋੜ, ਜਾਣੋ ਕਿਉਂ ਟੁੱਟ ਗਈ ਤੜੱਕ ਕਰਕੇ...!
AAP vs Congress In haryana | ਹਰਿਆਣਾ 'ਚ ਨਹੀਂ ਹੋਇਆ AAP-Congress ਗਠਜੋੜ, ਜਾਣੋ ਕਿਉਂ ਟੁੱਟ ਗਈ ਤੜੱਕ ਕਰਕੇ...!
ਟੁੱਟ ਗਈ ਤੜੱਕ ਕਰਕੇ...!
ਹਰਿਆਣਾ 'ਚ ਆਪ ਤੇ ਕਾਂਗਰਸ ਵਿਚਾਲੇ ਨਹੀਂ ਹੋਇਆ ਗਠਜੋੜ
ਆਪ ਨੇ ਐਲਾਨੇ 20 ਉਮੀਦਵਾਰ
ਸੀਟਾਂ ਦੀ ਵੰਡ ਬਣੀ ਗੱਠਜੋੜ ਨਾ ਹੋਣ ਦੀ ਵਜ੍ਹਾ !!!
ਆਮ ਆਦਮੀ ਪਾਰਟੀ (AAP) ਹਰਿਆਣਾ ਵਿੱਚ ਇਕੱਲਿਆਂ ਹੀ ਵਿਧਾਨ ਸਭਾ ਚੋਣਾਂ ਲੜੇਗੀ।
ਪਾਰਟੀ ਨੇ ਸੋਮਵਾਰ ਦੁਪਹਿਰ ਨੂੰ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
'ਆਪ' ਦੀ ਇਸ ਸੂਚੀ ਤੋਂ ਸਾਫ਼ ਹੈ ਕਿ ਹੁਣ ਉਹ ਇਸ ਚੋਣ ਵਿੱਚ ਕਾਂਗਰਸ ਨਾਲ ਗਠਜੋੜ ਨਹੀਂ ਕਰੇਗੀ।
ਇਸ ਤੋਂ ਪਹਿਲਾਂ 'ਆਪ' ਦੇ ਹਰਿਆਣਾ ਪ੍ਰਧਾਨ ਸੁਸ਼ੀਲ ਗੁਪਤਾ ਨੇ ਵੀ ਕਿਹਾ ਸੀ ਕਿ ਜੇ ਗੱਲ ਜਲਦ ਸਿਰੇ ਨਾ ਚੜ੍ਹੀ ਤਾਂ
ਪਾਰਟੀ ਸਾਰੀਆਂ 90 ਸੀਟਾਂ 'ਤੇ ਉਮੀਦਵਾਰ ਖੜ੍ਹੇ ਕਰੇਗੀ।
ਸੂਤਰਾਂ ਮੁਤਾਬਕ ਕਾਂਗਰਸ ਅਤੇ 'ਆਪ' ਵਿਚਾਲੇ ਗਠਜੋੜ ਨਾ ਹੋਣ ਦਾ ਮੁੱਖ ਕਾਰਨ ਸੀਟਾਂ ਦੀ ਵੰਡ ਹੈ।
ਆਪ ਕਾਂਗਰਸ ਤੋਂ 10 ਸੀਟਾਂ ਦੀ ਮੰਗ ਕਰ ਰਹੀ ਸੀ।
ਇਹ ਸੀਟਾਂ ਪੰਜਾਬ ਅਤੇ ਦਿੱਲੀ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਸਨ।
ਇਸ ਦੇ ਉਲਟ ਕਾਂਗਰਸ ਸਿਰਫ਼ 5 ਸੀਟਾਂ ਦੇਣ 'ਤੇ ਅੜੀ ਰਹੀ।
ਜਦਕਿ 'ਆਪ' ਦੀ ਦਲੀਲ ਸੀ ਕਿ ਦੋਵਾਂ ਥਾਵਾਂ 'ਤੇ ਉਨ੍ਹਾਂ ਦੀਆਂ ਸਰਕਾਰਾਂ ਹਨ, ਇਸ ਲਈ ਉਨ੍ਹਾਂ ਨੂੰ ਫਾਇਦਾ ਹੋਵੇਗਾ।
ਲੇਕਿਨ ਕਾਂਗਰਸ ਨੇ 'ਆਪ' ਦੀ ਦਿੱਲੀ-ਪੰਜਾਬ ਸਰਹੱਦੀ ਖੇਤਰਾਂ 'ਚ ਸੀਟਾਂ ਦੀ ਮੰਗ ਨੂੰ ਵੀ ਰੱਦ ਕਰ ਦਿੱਤਾ ਅਤੇ ਸ਼ਹਿਰੀ ਖੇਤਰਾਂ 'ਚ ਚੋਣ ਲੜਨ ਲਈ ਕਿਹਾ।
ਸੋ ਇਹੀ ਵਜ੍ਹਾ ਦੋਹਾਂ ਪਾਰਟੀਆਂ ਦੇ ਗੱਠਜੋੜ ਨਾ ਹੋਣ ਦਾ ਕਾਰਨ ਦੱਸੀ ਜਾ ਰਹੀ ਹੈ |
ਜਿਸ ਤੋਂ ਬਾਅਦ 9 ਸਤੰਬਰ ਨੂੰ ਆਮ ਆਦਮੀ ਪਾਰਟੀ ਨੇ ਆਪਣੇ 20 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ |
'ਆਪ' ਨੇ ਜਿਨ੍ਹਾਂ 20 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਉਨ੍ਹਾਂ 'ਚੋਂ ਪਾਰਟੀ ਪਹਿਲੀ ਵਾਰ 12 ਸੀਟਾਂ 'ਤੇ ਚੋਣ ਲੜ ਰਹੀ ਹੈ।
ਇਸ ਸੂਚੀ ਵਿੱਚ 19 ਚਿਹਰੇ ਨਵੇਂ ਹਨ। ਇਨ੍ਹਾਂ ਵਿੱਚੋਂ ਸਿਰਫ਼ ਇੱਕ ਉਮੀਦਵਾਰ ਪਵਨ ਫ਼ੌਜੀ ਨੂੰ ਆਪ ਵੱਲੋਂ ਦੁਹਰਾਇਆ ਗਿਆ ਹੈ, ਜੋ ਉਚਾਨਾ ਕਲਾਂ ਤੋਂ ਚੋਣ ਲੜ ਰਹੇ ਹਨ।
ਆਪ ਨੇ ਕੈਥਲ ਜ਼ਿਲ੍ਹੇ ਦੀ ਕਲਾਇਤ ਸੀਟ ਤੋਂ ਪਾਰਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਢਾਂਡਾ ਨੂੰ ਟਿਕਟ ਦਿੱਤੀ ਹੈ। ਕੈਥਲ ਜ਼ਿਲ੍ਹੇ ਨੂੰ ਕਾਂਗਰਸ ਦੇ ਰਾਜ ਸਭਾ ਮੈਂਬਰ ਰਣਦੀਪ ਸੁਰਜੇਵਾਲਾ ਦਾ ਗੜ੍ਹ ਮੰਨਿਆ ਜਾਂਦਾ ਹੈ।
ਪੁੰਦਰੀ ਤੋਂ ਉਮੀਦਵਾਰ ਬਣਾਏ ਗਏ ਨਰਿੰਦਰ ਸ਼ਰਮਾ ਸੂਬੇ ਦੇ ਮੰਤਰੀ ਰਹਿ ਚੁੱਕੇ ਹਨ। ਉਹ ਇਸ ਸੀਟ ਤੋਂ ਲਗਾਤਾਰ 5 ਚੋਣਾਂ ਹਾਰ ਚੁੱਕੇ ਹਨ। ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।
ਹੁਣ ਵੇਖਣਾ ਹੋਵੇਗਾ ਹਰਿਆਣਾ ਵਿਧਾਨ ਸਭਾ ਚੋਣਾਂ ਚ ਆਪ ਦਾ ਝਾੜੂ ਕਿੰਨੀ ਕੁ ਹੂੰਝਾ ਫ਼ੇਰ ਜਿੱਤ ਹਾਂਸਲ ਕਰੇਗਾ |
ਦੱਸ ਦਈਏ ਕਿ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ 5 ਅਕਤੂਬਰ ਨੂੰ ਇਕੋ ਪੜਾਅ 'ਚ ਵੋਟਿੰਗ ਹੋਵੇਗੀ। ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ।