Patiala Lok sabha election | ਡਾ. ਧਰਮਵੀਰ ਗਾਂਧੀ ਦੀ ਲਲਕਾਰ,BJP ਨੂੰ ਦੇਣੀ ਹੈ ਮਾਤ
Patiala Lok sabha election | ਡਾ. ਧਰਮਵੀਰ ਗਾਂਧੀ ਦੀ ਲਲਕਾਰ,BJP ਨੂੰ ਦੇਣੀ ਹੈ ਮਾਤ
#DharamvirGandhi #Congress #Patiala #LokSabhaelection #AAP #PreneetKaur #CMMann #BhagwantMann #Partapbajwa #Rajawarring #Balbirsingh #Rahulgandhi #abpsanjha #abplive
ਅੱਜ ਕਾਂਗਰਸ ਵਿੱਚ ਸ਼ਾਮਿਲ ਹੋਏ ਡਾ. ਧਰਮਵੀਰ ਗਾਂਧੀ ਨੂੰ ਕਾਂਗਰਸ ਪਟਿਆਲਾ ਤੋਂ ਚੋਣ ਪਿੜ ਵਿੱਚ ਉਤਾਰ ਸਕਦੀ ਹੈ ਅਤੇ ਇੱਕ ਵਾਰ ਮੁੜ ਉਨ੍ਹਾਂ ਦੇ ਸਾਹਮਣੇ ਪੁਰਾਣੇ ਚਿਹਰੇ ਹੀ ਹੋਣਗੇ ਪਰ ਇਸ ਵਾਰ ਪਾਰਟੀਆਂ ਵੱਖਰੀਆਂ ਵੱਖਰੀਆਂ ਹੋਣਗੀਆਂ,ਭਾਜਪਾ ਨੇ ਪਟਿਆਲਾ ਤੋਂ ਤਿੰਨ ਦਹਾਕੇ ਬਾਅਦ ਆਪਣਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ ਕਿਉਂਕਿ ਅਕਾਲੀ-ਭਾਜਪਾ ਗੱਠਜੋੜ ਕਾਰਨ ਪਟਿਆਲਾ ਸੀਟ ਅਕਾਲੀਆਂ ਦੇ ਹਿੱਸੇ ਆਉਂਦੀ ਰਹੀ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਇਥੇ ਸਿੱਧੇ ਤੌਰ ’ਤੇ ਆਪਣਾ ਉਮੀਦਵਾਰ 1992 ’ਚ ਉਤਾਰਿਆ ਸੀ।ਪ੍ਰਨੀਤ ਕੌਰ, ਅਜਿਹੇ ਉਮੀਦਵਾਰ ਹਨ, ਜੋ ਪਟਿਆਲਾ ਦੇ ਸਭ ਤੋਂ ਵੱਧ, ਚਾਰ ਵਾਰ ਐੱਮਪੀ ਰਹੇ ਹਨ। ਰਾਜਸੀ ਪਰਿਵਾਰ ਨਾਲ ਸਬੰਧਤ ਹੋਣ ਦੇ ਬਾਵਜੂਦ ਪ੍ਰਨੀਤ ਕੌਰ ਨੇ ਸਿੱਧੇ ਤੌਰ ’ਤੇ ਸਿਆਸਤ ’ਚ ਪੈਰ 1999 ’ਚ ਧਰਿਆ ਜਿਸ ਦੌਰਾਨ ਉਨ੍ਹਾਂ ਨੇ ਅਕਾਲੀ ਭਾਜਪਾ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੂੰ 78 ਹਜ਼ਾਰ ਵੋਟਾਂ ਨਾਲ ਹਰਾਇਆ। ਫੇਰ 2004 ’ਚ ਪ੍ਰਨੀਤ ਕੌਰ ਨੇ ਕੈਪਟਨ ਕੰਵਲਜੀਤ ਸਿੰਘ ਨੂੰ 23 ਹਜ਼ਾਰ ਨਾਲ਼ ਹਰਾਇਆ। ਸਾਲ 2009 ’ਚ ਪ੍ਰੇਮ ਸਿੰਘ ਚੰਦੂਮਾਜਰਾ ਨੂੰ 97389 ਵੋਟਾਂ ਦੇ ਫਰਕ ਨਾਲ ਹਰਾਇਆ। ਸਾਲ 2014 ‘ਆਪ’ ਦੇ ਹੱਕ ’ਚ ਚੱਲੀ ਹਵਾ ਦੌਰਾਨ ਪ੍ਰਨੀਤ ਕੌਰ ‘ਆਪ’ ਉਮੀਦਵਾਰ ਡਾ. ਧਰਮਵੀਰ ਗਾਂਧੀ ਕੋਲ਼ੋਂ ਕਰੀਬ 20 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ।