Arvind Kejriwal | ਕੇਜਰੀਵਾਲ ਦੀ ਹਿਮਾਇਤ ਵਿੱਚ ਆਏ ਵਕੀਲ, ਅੱਜ ਕਰਨਗੇ ਪ੍ਰਦਰਸ਼ਨ
Arvind Kejriwal | ਕੇਜਰੀਵਾਲ ਦੀ ਹਿਮਾਇਤ ਵਿੱਚ ਆਏ ਵਕੀਲ, ਅੱਜ ਕਰਨਗੇ ਪ੍ਰਦਰਸ਼ਨ #ED #EnforcementDirectorate #Delhi #CMMann #Bhagwantmann #Punjab #aap #PMModi #ArvindKejriwal #excisepolicycase #bjp #abplive #abpsanjha ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਆਮ ਆਦਮੀ ਪਾਰਟੀ (ਆਪ) ਦਾ ਪ੍ਰਦਰਸ਼ਨ ਜਾਰੀ ਹੈ। ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ 'ਆਪ' ਵਰਕਰ ਸੜਕਾਂ 'ਤੇ ਉਤਰ ਆਏ ਹਨ। ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਹੁਣ ‘ਆਪ’ ਦੇ ਲੀਗਲ ਸੈੱਲ ਨੇ ਜ਼ਿਲ੍ਹਾ ਅਦਾਲਤਾਂ ਵਿੱਚ ਧਰਨੇ ਦੇਣ ਦਾ ਐਲਾਨ ਕੀਤਾ ਹੈ। ਈਡੀ ਨੇ ਅਰਵਿੰਦ ਕੇਜਰੀਵਾਲ ਨੂੰ ਕਥਿਤ ਸ਼ਰਾਬ ਘੁਟਾਲੇ ਵਿੱਚ 21 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ। ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਬੁੱਧਵਾਰ ਨੂੰ ਦਿੱਲੀ 'ਚ ਵਕੀਲਾਂ ਦਾ ਪ੍ਰਦਰਸ਼ਨ ਹੋਵੇਗਾ। ਵਕੀਲ ਭਾਈਚਾਰੇ ਨੇ ਦਿੱਲੀ ਦੀਆਂ ਸਾਰੀਆਂ ਜ਼ਿਲ੍ਹਾ ਅਦਾਲਤਾਂ ਵਿੱਚ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। ਦੁਪਹਿਰ 12.30 ਵਜੇ ਉਹ ਤੀਸ ਹਜ਼ਾਰੀ, ਕੜਕਡੁਮਾ, ਸਾਕੇਤ, ਦਵਾਰਕਾ ਕੋਰਟ ਤੇ ਪਟਿਆਲਾ ਹਾਊਸ ਕੋਰਟ 'ਚ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਪ੍ਰਦਰਸ਼ਨ ਕਰਨਗੇ। 'ਆਪ' ਪਾਰਟੀ ਦੇ ਕਾਨੂੰਨੀ ਮੁਖੀ ਸੰਜੀਵ ਨਸੀਅਰ ਨੇ ਇਹ ਜਾਣਕਾਰੀ ਦਿੱਤੀ ਹੈ।