Loksabha ਭੰਗ ਕਰਕੇ ਇਸੇ ਸਾਲ General Election ਕਰਵਾਉਣਗੇ PM Modi ?
ਕੇਂਦਰ ਸਰਕਾਰ ਨੇ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਇਐ, ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਐ ਕਿ ਸੰਸਦ ਦਾ ਵਿਸ਼ੇਸ਼ ਸੈਸ਼ਨ 18 ਤੋਂ 22 ਸਤੰਬਰ ਤੱਕ ਬੁਲਾਇਆ ਗਿਐ ਜਿਸ ਵਿੱਚ ਪੰਜ ਬੈਠਕਾਂ ਹੋਣਗੀਆਂ, ਇਸ ਵਿਚਾਲੇ ਏਨ੍ਹਾਂ ਚਰਚਾਵਾਂ ਨੇ ਜ਼ੋਰ ਫੜ ਲਿਐ ਕਿ ਕੀ ਮੋਦੀ ਸਰਕਾਰ ਸਮੇਂ ਤੋਂ ਪਹਿਲਾਂ ਦੇਸ਼ ਵਿੱਚ ਚੋਣਾਂ ਕਰਵਾਉਣ ਜਾ ਰਹੀ ਐ, ਹਲਾਂਕਿ ਇਸ ਨੂੰ ਸਿਰਫ਼ ਇੱਕ ਰਾਜਨੀਤਿਕ ਸ਼ਿਗੂਫਾ ਕਿਹਾ ਜਾ ਰਿਹੈ ਜੋ ਪਿਛਲੇ ਦਿਨਾਂ ਤੋਂ ਖੂਬ ਉਛਾਲਿਆ ਗਿਐ, ਇਸ ਦੀ ਸ਼ੁਰੂਆਤ ਕੀਤੀ ਐ ਮਮਤਾ ਬੈਨਰਜੀ ਨੇ, ਉਨ੍ਹਾਂ ਕਿਹਾ ਕਿ ਬੀਜੇਪੀ 'ਤੇ ਭਰੋਸਾ ਬਿਲਕੁਲ ਨਹੀਂ, ਉਹ ਦਸੰਬਰ ਜਾਂ ਜਨਵਰੀ ਵਿੱਚ ਚੋਣਾਂ ਕਰਵਾ ਸਕਦੇ ਨੇ, ਮਮਤਾ ਬੈਨਰਜੀ ਦੀ ਹੀ ਗੱਲ ਨੂੰ ਅੱਗੇ ਵਧਾਇਐ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ, ਉਨ੍ਹਾਂ ਨੇ ਵੀ ਕਿਹਾ ਕਿ ਕੇਂਦਰ ਸਰਕਾਰ ਸਮੇਂ ਤੋਂ ਪਹਿਲਾਂ ਲੋਕ ਸਭਾ ਚੋਣਾਂ ਕਰਵਾ ਸਕਦੀ ਐ, ਕੀ ਸੱਚਮੁੱਚ ਕੇਂਦਰ ਸਰਕਾਰ ਸਮੇਂ ਤੋਂ ਪਹਿਲਾਂ ਲੋਕ ਸਭਾ ਚੋਣਾਂ ਕਰਵਾਉਣਾ ਚਾਹੁੰਦੀ ਐ ਜਾਂ ਫਿਰ ਇਹ ਸਿਰਫ਼ ਮਮਤਾ ਬੈਨਰਜੀ ਅਤੇ ਨਿਤਿਸ਼ ਕੁਮਾਰ ਦੀਆਂ ਖਿਆਲੀ ਗੱਲਾਂ ਨੇ, ਆਖਿਰ ਕੀ ਕਹਿੰਦੇ ਨੇ ਅੰਕੜੇ, ਜੋ ਬੀਜੇਪੀ ਦੇ ਸਮੇਂ ਤੋਂ ਪਹਿਲਾਂ ਚੋਣਾਂ ਦੇ ਪੱਖ ਵਿੱਚ ਤਾਂ ਬਿਲਕੁਲ ਹੀ ਨਹੀਂ, ਆਖਿਰ ਕਦੋਂ-ਕਦੋਂ ਹੋਈਆਂ ਨੇ ਸਮੇਂ ਤੋਂ ਪਹਿਲਾਂ ਚੋਣਾਂ ਅਤੇ ਉਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਕੀ ਸਬਕ ਲਿਐ ਬੀਜੇਪੀ ਨੇ, ਕਿ ਉਹ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਲਈ ਸੌ ਵਾਰ ਸੋਚੇਗੀ,