ਪੜਚੋਲ ਕਰੋ
CM Mann ਤੋਂ ਬਾਅਦ Sangrur ਤੋਂ MLA Narinder Kaur Bharaj ਕਰਵਾਉਣ ਜਾ ਰਹੀ ਵਿਆਹ
AAP MLA Narinder Kaur Bharaj: ਆਮ ਆਦਮੀ ਪਾਰਟੀ ਦੀ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਭਲਕੇ ਵਿਆਹ ਹੋਣ ਜਾ ਰਿਹਾ ਹੈ। ਇਸ ਵਿਆਹ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਣਗੇ।ਦੱਸ ਦਈਏ ਕਿ ਵਿਆਹ ਦੀ ਰਸਮ ਪਟਿਆਲਾ ਨੇੜੇ ਹੋਵੇਗੀ। ਆਪ’ ਨੇ ਪੰਜਾਬ ਅੰਦਰ ਹੂੰਝਾਫੇਰ ਜਿੱਤ ਪ੍ਰਾਪਤ ਕਰਕੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਦੇ ਸਿਸਟਮ ਤੋਂ ਅੱਕ ਚੁੱਕੇ ਸਨ, ਸੋ ਬਦਲਾਅ ਲਈ ਤਿਆਰ ਆਮ ਆਦਮੀ ਪਾਰਟੀ ਨੂੰ ਆਪਣਾ ਫ਼ਤਵਾ ਦਿੱਤਾ ਹੈ। ਜੇਕਰ ਵਿਧਾਨ ਸਭਾ ਹਲਕਾ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਇਥੋਂ ਇਕ ਆਮ ਕਿਸਾਨ ਪਰਿਵਾਰ ਦੀ ਧੀ ਨਰਿੰਦਰ ਕੌਰ ਭਰਾਜ ਨੇ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੜੀ ਅਤੇ ਰਿਕਾਰਡਤੋੜ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ।
ਹੋਰ ਵੇਖੋ






















