ABP Sanjha 'ਤੇ ਵੇਖੋ 30 ਸਤੰਬਰ 2022, ਸਵੇਰੇ 07:30 ਵਜੇ ਦੀਆਂ Headlines
ਸੈਸ਼ਨ ਦੇ ਤੀਜੇ ਦਿਨ ਵੀ ਹੰਗਾਮਾ ਰਹੇਗਾ ਭਾਰੀ !- ਅੱਜ ਵਿਧਾਨਸਭਾ 'ਚ ਜਾਰੀ ਰਹੇਗੀ ਭਰੋਸਗੀ ਮਤੇ ਤੇ ਤਕਰਾਰ, ਫੌਜਾ ਸਿੰਘ ਸਰਾਰੀ ਨੂੰ ਲੈ ਕੇ ਵੀ ਹੰਗਾਮੇ ਦੇ ਆਸਾਰ, ਸਵੇਰੇ 11 ਵਜੇ ਸ਼ੁਰੂ ਹੋਵੇਗੀ ਸੈਸ਼ਨ ਦੀ ਕਾਰਵਾਈ
BJP ਫਿਰ ਲਾਏਗੀ ਲੋਕਾਂ ਦੀ ਸਭਾ- ਬੀਜੇਪੀ ਅੱਜ ਫਿਰ ਲਗਾਏਗੀ ਜਨਤਾ ਦੀ ਵਿਧਾਨਸਭਾ, ਜਲੰਧਰ 'ਚ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਂਠ ਲਗਾਈ ਜਾਏਗੀ ਲੋਕਾਂ ਦੀ ਸਭਾ
ਕਿਸਾਨਾਂ ਦਾ ਚੱਕਾ ਜਾਮ- ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਪੰਜਾਬ ਭਰ ਚ ਸੜਕਾਂ 'ਤੇ ਰਹੇਗਾ ਚੱਕਾ ਜਾਮ, ਵੱਖ ਵੱਖ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ
SGPC ਦੀ ਕੀ ਹੋਵੇਗਾ ਅਗਲੀ ਰਣਨੀਤੀ ?- ਹਰਿਆਣਾ ਕਮੇਟੀ ਨੂੰ ਮਾਨਤਾ ਮਿਲਣ ਦੇ ਖਿਲਾਫ SGPC ਘੜੇਗੀ ਅਗਲੀ ਰਣਨੀਤੀ, ਕਮੇਟੀ ਦੀ ਅੱਜ ਆਮ ਬੈਠਕ, ਅਕਾਲੀ ਦਲ ਨੇ ਵੀ ਸੱਦੀ ਮੀਟਿੰਗ
ਕੌਣ ਹੋਵੇਗਾ ਕਾਂਗਰਸ ਦਾ 'ਕਿੰਗ' ?- ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕਰਨ ਦਾ ਅੱਜ ਆਖਰੀ ਦਿਨ, ਦਿਗਵਿਜੇ ਸਿੰਘ ਤੇ ਸ਼ਸ਼ੀ ਥਰੂਰ ਭਰਨਗੇ ਨਾਜ਼ਦਗੀ ਪੱਤਰ, ਮਲਿੱਕਾਰਜੁਨ ਖੜਗੇ ਵੀ ਭਰ ਸਕਦੇ ਨੌਮੀਨੇਸ਼ਨ