Barnala Terrible Accident | ਬਿਆਸ ਸਤਿਸੰਗ ਡੇਰੇ ਜਾ ਰਹੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ
Barnala Terrible Accident | ਬਿਆਸ ਸਤਿਸੰਗ ਡੇਰੇ ਜਾ ਰਹੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ
#Barnala #Accident #abplive
ਬਰਨਾਲਾ ਦੇ ਪਿੰਡ ਹੰਡਿਆਇਆ ਚੌਂਕ ਨੇੜੇ ਵੱਡਾ ਹਾਦਸਾ ਵਾਪਰਿਆ ਹੈ
ਜਿਥੇ ਰਾਧਾ ਸੁਆਮੀ ਦੇ ਸਤਸੰਗੀਆਂ ਨਾਲ ਭਰੀ ਬੱਸ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ ਹੈ
ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬੱਸ ਦੇ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ 18 ਦੇ ਕਰੀਬ ਸ਼ਰਧਾਲੂਆਂ ਗੰਭੀਰ ਜ਼ਖਮੀ ਹੋਏ
ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਰਾਧਾ ਸੁਆਮੀ ਸਤਸੰਗੀਆਂ ਦੀ ਇਹ ਬੱਸ ਮਾਨਸਾ ਤੋਂ ਬਿਆਸ ਸਤਿਸੰਗ ਡੇਰੇ ਜਾ ਰਹੀ ਸੀ,
ਜੋ ਕਿ ਬਰਨਾਲਾ ਦੇ ਪਿੰਡ ਹੰਡਿਆਇਆ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ|
ਫਿਲਹਾਲ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਚੁੱਕੀ ਹੈ
ਪੁਲਿਸ ਅਧਿਕਾਰੀਆਂ ਨੇ ਜਾਂਚ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਾਦਸੇ ਦੀ ਅਸਲ ਕਰਨਾ ਦੀ ਜਾਂਚ ਕੀਤੀ ਜਾ ਰਹੀ ਹੈ
ਅਤੇ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।