(Source: ECI/ABP News)
ਪੇਪਰ ਦੇਣ ਆਏ ਸਿੱਖ ਵਿਦਿਆਰਥੀ ਦਾ ਉਤਰਵਾਇਆ ਕੜਾ,ਮਾਹੌਲ ਗਰਮਾਇਆ
ਬਠਿੰਡਾ: ਅੱਜ ਬਠਿੰਡਾ ਦੇ ਮਲੋਟ ਰੋਡ ’ਤੇ ਸਥਿਤ ਪੌਲੀਟੈਕਨਿਕ ਕਾਲਜ 'ਚ ਜੇਈ (JEE) ਦੀ ਪ੍ਰੀਖਿਆ ਦੇਣ ਆਏ ਗੁਰਸਿੱਖ ਵਿਦਿਆਰਥੀ ਦਾ ਗੇਟ ’ਤੇ ਖੜ੍ਹੇ ਅਧਿਆਪਕ ਵਲੋਂ ਕੜਾ ਉਤਰਵਾ ਦਿੱਤਾ ਗਿਆ।ਇਸ ਘਟਨਾ ਮਗਰੋਂ ਵਿਵਾਦ ਖੜ੍ਹਾ ਹੋ ਗਿਆ। ਘਟਨਾ ਬਾਰੇ ਪਤਾ ਲੱਗਣ 'ਤੇ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਵੀ ਮੌਕੇ 'ਤੇ ਪੁੱਜੇ ਤੇ ਅਧਿਆਪਕ 'ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ।ਉਧਰ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਵੀ ਇਸਦੀ ਨਿੰਦਾ ਕੀਤੀ ਹੈ।
ਸਿਰਸਾ ਨੇ ਟਵੀਟ ਕਰ ਕਿਹਾ, "ਬਠਿੰਡਾ 'ਚ ਜੇਈ ਦੀ ਪ੍ਰੀਖਿਆ ਦੌਰਾਨ ਕੜਾ ਪਾਉਣ 'ਤੇ ਸਿੱਖ ਵਿਦਿਆਰਥੀ ਨਾਲ ਛੇੜਛਾੜ ਕਿੰਨੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਵਿੱਚ ਸਿੱਖ ਵਿਦਿਆਰਥੀਆਂ ਨਾਲ ਅਜਿਹਾ ਵਿਤਕਰਾ ਹੋ ਰਿਹਾ ਹੈ। ਹਾਈ ਕੋਰਟ ਨੇ ਸਪੱਸ਼ਟ ਫੈਸਲਾ ਸੁਣਾਇਆ ਹੈ ਕਿ ਕਿਸੇ ਵੀ ਪ੍ਰੀਖਿਆ ਕੇਂਦਰ ਵਿੱਚ ਕਿਸੇ ਵੀ ਵਿਦਿਆਰਥੀ ਨੂੰ 5 ਕਕਾਰ ਪਹਿਨਣ ਤੋਂ ਨਹੀਂ ਰੋਕਿਆ ਜਾਵੇਗਾ।"
![ਕਿਸਾਨ ਆਗੂ ਬਲਦੇਵ ਸਿਰਸਾ ਨੂੰ ਆਇਆ Heart Attack!](https://feeds.abplive.com/onecms/images/uploaded-images/2025/02/12/b7e5f75db4e414436df1ec9d24d449a51739362050023370_original.jpg?impolicy=abp_cdn&imwidth=470)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)