CM ਮਾਨ ਨੇ ਕੀਤਾ ਆਪਣਾ ਵਾਅਦਾ ਪੂਰਾ ਸ਼ੁਭਕਰਨ ਦੀ ਭੈਣ ਨੂੰ ਨੌਕਰੀ ਸਮੇਤ 1 ਕਰੋੜ ਦਾ ਚੈੱਕ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਐ, ਸੀਐੱਮ ਨੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਚੈੱਕ ਸੌਂਪਿਆ, ਨਾਲ ਹੀ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਵੀ ਦਿੱਤਾ, ਸਰਕਾਰ ਦੇ ਇਸ ਕਦਮ ਬਾਅਦ 12 ਜੁਲਾਈ ਨੂੰ ਬਠਿੰਡਾ ਵਿੱਚ ਹੋਣ ਵਾਲਾ ਪ੍ਰਦਰਸ਼ਨ ਕਿਸਾਨਾਂ ਨੇ ਰੱਦ ਕਰ ਦਿੱਤੈ, ਖਨੌਰੀ ਬੌਰਡਰ ਤੋਂ ਦਿੱਲੀ ਕੂਚ ਦੌਰਾਨ ਕਿਸਾਨ ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ, 21 ਫਰਵਰੀ ਨੂੰ ਇਹ ਘਟਨਾਕ੍ਰਮ ਵਾਪਰਿਆ ਸੀ ਜਦੋ ਕਿਸਾਨ ਦਿੱਲੀ ਕੂਚ ਕਰ ਰਹੇ ਸਨ, ਪਰਿਵਾਰ ਨੂੰ ਮੁਆਵਜ਼ਾ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਲਈ ਕਿਸਾਨਾਂ ਨੇ ਸੰਘਰਸ਼ ਕੀਤਾ ਅਖੀਰ ਸਰਕਾਰ ਦੇ ਭਰੋਸੇ ਬਾਅਦ ਸ਼ੁਭਕਰਨ ਦਾ ਸਸਕਾਰ ਹੋ ਸਕਿਆ ਸੀ, ਸ਼ੰਭੂ ਅਤੇ ਖਨੌਰੀ ਬੌਰਡਰ ਤੇ ਕਿਸਾਨਾਂ ਦਾ ਅੰਦੋਲਨ ਅੱਜ ਵੀ ਜਾਰੀ ਐ, msp ਦੀ ਕਾਨੂੰਨੀ ਗਾਰੰਟੀ ਸਣੇ ਕਈ ਮੰਗਾਂ ਨੂੰ ਲੈ ਕੇ ਕਿਸਾਨ ਬੈਠੇ ਨੇ, ਏਨ੍ਹਾਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀਆਂ ਨਾਲ ਕਈ ਬੈਠਕਾਂ ਵੀ ਹੋਈਆਂ ਪਰ ਬੇਸਿੱਟਾ ਰਹੀਆਂ, ਹਲਾਂਕਿ ਮਾਨ ਸਰਕਾਰ ਦਾ ਕਹਿਣੈ ਕਿ ਉਹ ਕਿਸਾਨਾਂ ਨਾਲ ਖੜੇ ਨੇ, ਇਸੇ ਦਾਅਵੇ ਤਹਿਤ ਸੀਐੱਮ ਨੇ ਕਿਸਾਨਾਂ ਨਾਲ ਮੀਟਿੰਗ ਕਰਕੇ ਸ਼ੁਭਕਰਨ ਦੇ ਪਰਿਵਾਰ ਨੂੰ ਇੱਕ ਕਰੋੜ ਦਾ ਚੈੱਕ ਅਤੇ ਨਿਯੁਕਤੀ ਪੱਤਰ ਸੌਂਪਿਆ