(Source: ECI | ABP NEWS)
'ਕਾਂਗਰਸ ਦਾ ਹੋਵੇਗਾ ਸੁਪੜਾ ਸਾਫ' ਇਹ ਕੀ ਕਹਿ ਗਏ ਮੰਤਰੀ ਸੋਂਧ !
ਨਵਜੋਤ ਸਿੰਘ ਸਿੱਧੂ ਨੇ ਤਿੰਨ ਦਿਨ ਪਹਿਲਾਂ ਦਿੱਲੀ ਵਿੱਚ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਤਾਂ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਵਿੱਚ ਸਿਆਸੀ ਤੌਰ 'ਤੇ ਐਕਟਿਵ ਹੋ ਗਏ। ਜਿਮਨੀ ਚੋਣ ਵਿਚ ਹਾਰ ਜਾਣ ਤੋ ਬਾਅਦ ਆਸ਼ੂ ਇਕ ਦਮ ਹੀ ਗਾਇਬ ਹੋ ਗਏ ਸੀ..ਭਾਰਤ ਭੂਸ਼ਣ ਆਸ਼ੂ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮਤਭੇਦ ਹਨ। ਇਸ ਗੱਲ ਨੂੰ ਹੋਰ ਕੋਈ ਜਾਣਦਾ ਹੈ। ਹਲਾਂਕਿ, ਵੜਿੰਗ ਕਾਂਗਰਸ ਇੱਕਜੂਟ ਹੋਣ ਦਾ ਹਮੇਸ਼ਾ ਦਾਅਵਾ ਪੇਸ਼ ਕਰਦੇ ਹਨ।
ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਹਿਲਾਂ ਚੰਡੀਗੜ੍ਹ ਤੇ ਫਿਰ ਲੁਧਿਆਣਾ ਦੇ ਬੱਚਤ ਭਵਨ ਵਿੱਚ ਮੀਟਿੰਗਾਂ ਬੁਲਾਈਆਂ। ਆਸ਼ੂ ਦੋਵਾਂ ਵਿੱਚੋਂ ਕਿਸੇ ਵੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਕਾਂਗਰਸ ਨੇ ਬੱਚਤ ਭਵਨ ਮੀਟਿੰਗ ਲਈ ਸਾਰੇ ਹਲਕਾ ਇੰਚਾਰਜਾਂ ਅਤੇ ਬਲਾਕ ਮੁਖੀਆਂ ਨੂੰ ਬੁਲਾਇਆ ਸੀ। ਉਦੋਂ ਵੀ ਆਸ਼ੂ ਹਾਜ਼ਰ ਨਹੀਂ ਹੋਏ। ਪਰ ਸ਼ਨੀਵਾਰ ਨੂੰ, ਆਸ਼ੂ ਨੇ “ਵੋਟ ਚੋਰ ਕੁਰਸੀ ਛੱਡੋ” ਮੁਹਿੰਮ ਲਈ ਆਪਣੇ ਹਲਕੇ ਦੇ ਬਲਾਕ ਮੁਖੀਆਂ ਤੋਂ ਫਾਰਮ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਅਬਜ਼ਰਵਰ ਰਮੇਸ਼ ਜੋਸ਼ੀ ਨੂੰ ਸੌਂਪ ਦਿੱਤਾ।
ਨਵਜੋਤ ਸਿੰਘ ਸਿੱਧੂ ਅਤੇ ਭਾਰਤ ਭੂਸ਼ਣ ਆਸ਼ੂ ਵਿਚਕਾਰ 36 ਅੰਕਾਂ ਦਾ ਅੰਕੜਾ ਰਿਹਾ ਹੈ। ਜੇਕਰ ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਦੁਬਾਰਾ ਐਕਟਿਵ ਹੋ ਜਾਂਦੇ ਹਨ ਤਾਂ ਕਾਂਗਰਸ ਪਾਰਟੀ ਦੇ ਅੰਦਰ ਆਸ਼ੂ ਦਾ ਇੱਕ ਹੋਰ ਵਿਰੋਧੀ ਧੜਾ ਉੱਭਰੇਗਾ, ਜਿਸ ਨਾਲ ਆਸ਼ੂ ਦੀਆਂ ਮੁਸ਼ਕਲਾਂ ਵਧਣ ਦੀ ਸੰਭਾਵਨਾ ਹੈ।
ਭਾਰਤ ਭੂਸ਼ਣ ਆਸ਼ੂ ਨੇ ਆਪਣੇ ਦਫ਼ਤਰ ਵਿੱਚ ਲੁਧਿਆਣਾ ਪੱਛਮੀ ਹਲਕੇ ਦੇ ਦੋ ਬਲਾਕਾਂ ਦੇ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ। ਮੀਟਿੰਗ ਵਿੱਚ ਸਾਬਕਾ ਕੌਂਸਲਰ, ਚੋਣਾਂ ਲੜ ਚੁੱਕੇ ਆਗੂ ਅਤੇ ਆਸ਼ੂ ਦੇ ਸਮਰਥਕ ਸ਼ਾਮਲ ਹੋਏ। ਆਸ਼ੂ ਨੇ ਉਨ੍ਹਾਂ ਨੂੰ ਆਪਣੇ-ਆਪਣੇ ਵਾਰਡਾਂ ਦੇ ਲੋਕਾਂ ਨਾਲ ਸੰਪਰਕ ਵਧਾਉਣ ਅਤੇ ਨਗਰ ਨਿਗਮ ਅਤੇ ਹੋਰ ਦਫ਼ਤਰਾਂ ਨਾਲ ਸਬੰਧਤ ਉਨ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਨਾਲ ਸਬੰਧਤ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ।





















