ਡੱਲੇਵਾਲ ਦਾ ਸਰੀਰ ਨਹੀਂ ਦੇ ਰਿਹਾ ਸਾਥ! ਲਗਾਤਾਰ ਬਿਮਾਰ ਚੱਲ ਰਹੇ ਕਿਸਾਨ ਆਗੂ
Dallewal's body is not cooperating!
Farmer leader continues to be ill ਪੰਜਾਬ ਹਰਿਆਣਾ ਦੇ ਸ਼ੰਬੂ ਅਤੇ ਖਨੌਰੀ ਸਰਹੱਦ ਤੇ ਕਿਸਾਨ ਅੰਦੋਲਨ ਦੋ ਨੂੰ ਸ਼ੁਰੂ ਹੋਏ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਦਾ ਮਰਨਵਰਤ 95 ਦਿਨ ਚ ਦਾਖਿਲ ਹੋ ਗਿਆ ਹੈ। ਹਾਲਾਂਕਿ ਉਹ ਚਾਰ ਦਿਨ ਤੋਂ ਬਿਮਾਰ ਚੱਲ ਰਹੇ ਨੇ ਬਹੁਤ ਠੰਡ ਲੱਗ ਰਹੀ ਹੈ ਲਗਾਤਾਰ ਸਰੀਰ ਸਾਥ ਛੱਡ ਰਿਹਾ ਹੈ। 70 ਸਾਲਾ ਜਗਜੀਤ ਸਿੰਘ ਡਲੇਵਾਲ ਕੈਂਸਰ ਦੇ ਵੀ ਮਰੀਜ ਨੇ ਡਾਕਟਰਾਂ ਦੀ ਟੀਮ ਉਹਨਾਂ ਦੀ ਸਿਹਤ ਤੇ ਲਗਾਤਾਰ ਨਜ਼ਰ ਰੱਖ ਰਹੀ। 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਹਾਲਾਂਕਿ ਉਹਨਾਂ ਦੇ ਹਸਪਤਾਲ 'ਚ ਭਰਤੀ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਦੱਸ ਦਈਏ ਕਿ ਪਹਿਲਾਂ ਤਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਡਾਕਟਰੀ ਸਹਾਇਤਾ ਵੀ ਨਹੀਂ ਲੈ ਰਹੇ ਸਨ। ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਲੋਕਾਂ ਨੂੰ ਅੰਦੋਲਨ ਨੂੰ ਮਜ਼ਬੂਤ ਕਰਨ ਦੇ ਲਈ ਮੋਰਚੇ ਤੇ ਪਹੁੰਚਣ ਦੀ ਅਪੀਲ ਵੀ ਕੀਤੀ ਹੈ। 8 ਮਾਰਚ ਨੂੰ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਨੇ ਪਰ ਦੂਜੇ ਪਾਸੇ ਜੇ ਅਸੀਂ ਮੀਟਿੰਗ ਦੀ ਗੱਲ ਕਰੀਏ ਤਾਂ ਸ਼ੰਬੂ ਅਤੇ ਖਨੌਰੀ ਮੋਰਚੇ ਦੇ ਦੇ ਨਾਲ ਇੱਕਜੁੱਟਤਾ ਦੇ ਲਈ ਸੰਯੁਕਤ ਕਿਸਾਨ ਮੋਰਚੇ ਦੇ ਐਸਕੇਐਮ ਆਗੂਆਂ ਦੀ ਛੇ ਘੰਟੇ ਮੀਟਿੰਗ ਚੱਲੀ ਪਰ ਮੀਟਿੰਗ ਬੇਸਿੱਟਾਂ ਰਹੀ। ਮੀਟਿੰਗ ਤੋਂ ਬਾਅਦ ਐਸਕੇਐਮ ਆਗੂਆਂ ਨੇ ਦੱਸਿਆ ਕਿ ਮੀਟਿੰਗ ਦੇ ਵਿੱਚ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ। ਮੀਟਿੰਗ ਦੇ ਵਿੱਚ ਜੋ ਵੀ ਗੱਲਾਂ ਤੱਥ ਤੇ ਇਤਰਾਜ ਸਾਹਮਣੇ ਆਏ ਨੇ ਉਹਨਾਂ ਤੇ ਵੀ ਚਰਚਾ ਕੀਤੀ ਗਈ। ਹੁਣ ਤਿੰਨਾਂ ਮੋਰਚੇ ਆਪੋ ਆਪਣੇ ਸੰਗਠਨਾਂ ਦੇ ਵਿੱਚ ਇਸ ਬਾਰੇ ਚਰਚਾ ਕਰਨਗੇ ਤੇ ਇਸ ਤੋਂ ਬਾਅਦ ਮੀਟਿੰਗ ਦੀ ਅਗਲੀ ਤਰੀਕ ਤੈ ਕੀਤੀ ਜਾਵੇਗੀ ਅਤੇ ਏਕਤਾ ਵੱਲ ਕਦਮ ਪੁੱਟੇ ਜਾਣਗੇ।


















