ਸਰਕਾਰੀ ਅਧਿਆਪਕ ਦੀ ਨੋਕਰੀ ਲਈ ਪੇਪਰ ਦੇਣ ਜਾ ਰਹੀ ਲੜਕੀ ਦੀ ਮੌਤ
ਸਰਕਾਰੀ ਅਧਿਆਪਕ ਦੀ ਨੋਕਰੀ ਲਈ ਪੇਪਰ ਦੇਣ ਜਾ ਰਹੀ ਲੜਕੀ ਦੀ ਮੌਤ
ਗਰੀਬ ਮਾਪਿਆਂ ਦੀ ਇਕੱਲੀ ਇਕੱਲੀ ਸੀ ਧੀ
Report: Sunny Chopra
ਫਿਰੋਜ਼ਪੁਰ ਅੰਦਰ ਇੱਕ ਨੌਜਵਾਨ ਲੜਕੀ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜੋ ਗੁਰੂਹਰਸਹਾਏ ਤੋਂ ਚੰਡੀਗੜ੍ਹ ਟੀਚਰ ਦਾ ਪੇਪਰ ਦੇਣ ਜਾ ਰਹੀ ਸੀ ਕਿ ਫਿਰੋਜ਼ਪੁਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਉਸਦਾ ਪੈਰ ਫਿਸਲਨ ਕਾਰਨ ਉਸਦੀ ਮੌਤ ਹੋ ਗਈ।
ਫਿਰੋਜ਼ਪੁਰ ਅੰਦਰ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿਸ ਦੌਰਾਨ ਇੱਕ ਨੌਜਵਾਨ ਲੜਕੀ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੜਕੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਲੜਕੀ ਦਾ ਨਾਮ ਰਿਵੀਕਾ ਸੀ। ਜੋ ਚੰਡੀਗੜ੍ਹ ਟੀਚਰ ਦਾ ਪੇਪਰ ਦੇਣ ਲਈ ਜਾ ਰਹੀ ਸੀ। ਅਤੇ ਫਿਰੋਜ਼ਪੁਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਜਦ ਉਹ ਟਰੇਨ ਚੜਨ ਲੱਗੀ ਤਾਂ ਉਸਦਾ ਪੈਰ ਫਿਸਲ ਗਿਆ ਅਤੇ ਟਰੇਨ ਹੇਠਾਂ ਆਉਣ ਕਾਰਨ ਉਸਦੀ ਮੌਤ ਹੋ ਗਈ। ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਮ੍ਰਿਤਕ ਲੜਕੀ ਮਾਪਿਆਂ ਦੀ ਇਕੱਲੀ ਇਕੱਲੀ ਧੀ ਸੀ। ਅਤੇ ਮਾਪਿਆਂ ਬੜੀ ਮੁਸ਼ਕਲ ਨਾਲ ਉਸਨੂੰ ਪੜ੍ਹਾਇਆ ਲਿਖਾਇਆ ਸੀ।