ਕੇਂਦਰ ਦੀ MSP Committe 'ਤੇ ਪੰਜਾਬ ਦੇ ਕਿਸਾਨਾਂ ਨੂੰ ਇਤਰਾਜ਼, ਅੰਮ੍ਰਿਤਸਰ ਪਠਾਨਕੋਟ ਹਾਈਵੇ 'ਤੇ ਪੁਤਲਾ ਸਾੜ ਕੀਤਾ ਪ੍ਰਦਰਸ਼ਨ
ਕਿਸਾਨਾਂ ਨੇ ਅੰਮ੍ਰਿਤਸਰ ਪਠਾਨਕੋਟ ਹਾਈਵੇ 'ਤੇ ਪੁਤਲਾ ਸਾੜ ਕੀਤਾ ਕੇੰਦਰ/ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ।
ਸਰਕਾਰ ਅੇੈਮਅੇੈਸਪੀ ਦੀ ਕਮੇਟੀ ਬਣਾਉਣ ਦੀ ਥਾਂ 'ਤੇ ਅੇੈਮਅੇੈਸਪੀ ਦਾ ਕਾਨੂੰਨ ਬਣਾਏ, ਨਾਕਿ ਸ਼ਰਾਰਤਾਂ ਕਰੇ-ਪੰਧੇਰ
ਕਿਸਾਨ ਆਗੂਆਂ ਨੂੰ ਕੀਤੀ ਅਪੀਲ ਕਿ ਕੋਈ ਕਿਸਾਨ ਆਗੂ ਕੇਂਦਰ ਸਰਕਾਰ ਦੀ ਕਮੇਟੀ ਦਾ ਹਿੱਸਾ ਨਾ ਬਣਨ
ਪੰਜਾਬ ਸਰਕਾਰ ਸ਼ਹਿਰਾਂ ਨੂੰ ਸਾਫ ਪਾਣੀ ਦੇਣ ਲਈ ਪ੍ਰੋਜੈਕਟ ਲਗਾ ਕੇ ਪਾਣੀ ਨੂੰ ਨਿੱਜੀ ਹੱਥਾਂ 'ਚ ਦੇਣ ਦਾ ਪ੍ਰੋਜੈਕਟ ਰੱਦ ਕਰੇ ਤੇ ਨਾਲ ਹੀ ਜਮੀਨੀ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਉਚਾ ਚੁੱਕਣ ਦੇ ਉਪਰਾਲੇ ਕਰੇ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਵੱਲਾ ਵਿਖੇ ਲੱਗ ਰਹੇ ਪਾਣੀ ਦੇ ਪ੍ਰੋਜੈਕਟ ਨੂੰ ਰੱਦ ਕਰਵਾਉਣ ਲਈ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋੰ 21 ਤੋੰ 25 ਤਕ ਪੱਕਾ ਮੋਰਚਾ ਸ਼ੁਰੂ ਕਰਨ ਦਾ ਕੀਤਾ ਅੇੈਲਾਨ
21 ਤੋਂ 25 ਤਕ ਹੀ ਨਹਿਰੀ ਵਿਭਾਗ ਦੇ ਦਫਤਰਾਂ ਦਾ ਕਿਸਾਨ ਪੱਕੇ ਤੌਰ 'ਤੇ ਕਰਨਗੇ ਘਿਰਾਓ
ਸਰਵਣ ਸਿੰਘ ਪੰਧੇਰ ਸਮੇਤ ਬਾਕੀ ਕਿਸਾਨਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵੀ ਪਿਛਲ਼ੀਆਂ ਸਰਕਾਰਾਂ ਵਾਂਗ ਕਿਸਾਨੀ ਤੇ ਆਮ ਲੋਕਾਂ ਦੇ ਹਿੱਤਾਂ ਦਾ ਖਿਲਵਾੜ ਕਰ ਰਹੀ ਹੈ