Fazilka MLA Raid |MLA ਸਵਣਾ ਦਾ ਬਿਜਲੀ ਵਿਭਾਗ ਦੇ ਦਫ਼ਤਰ 'ਤੇ ਛਾਪਾ - ਗੈਰਹਾਜ਼ਰ ਮੁਲਾਜ਼ਮ,ਵਿਧਾਇਕ ਨੇ ਲਗਾਈ ਕਲਾਸ
Fazilka MLA Raid |MLA ਸਵਣਾ ਦਾ ਬਿਜਲੀ ਵਿਭਾਗ ਦੇ ਦਫ਼ਤਰ 'ਤੇ ਛਾਪਾ - ਗੈਰਹਾਜ਼ਰ ਮੁਲਾਜ਼ਮ,ਵਿਧਾਇਕ ਨੇ ਲਗਾਈ ਕਲਾਸ
ਫਾਜ਼ਿਲਕਾ 'ਚ ਬਿਜਲੀ ਵਿਭਾਗ ਦੇ ਦਫਤਰ 'ਤੇ MLA ਦਾ ਛਾਪਾ
ਗੈਰਹਾਜ਼ਰ ਪਾਏ ਗਏ ਕਰਮਚਾਰੀ, ਦੇਰੀ ਨਾਲ ਪਹੁੰਚੇ
ਵਿਧਾਇਕ ਨੇ ਲਗਾਈ ਕਲਾਸ
ਫਾਜ਼ਿਲਕਾ 'ਚ ਬਿਜਲੀ ਦੇ ਕੱਟਾਂ ਤੋਂ ਲੋਕ ਪ੍ਰੇਸ਼ਾਨ ਹਨ, ਉਥੇ ਹੀ ਵਿਧਾਇਕ ਸਵਣਾ ਨੂੰ ਬਿਜਲੀ ਦਫਤਰ 'ਚ ਅਧਿਕਾਰੀਆਂ ਦੇ ਹਾਜ਼ਰ ਨਾ ਹੋਣ ਦੀ ਸ਼ਿਕਾਇਤ ਮਿਲਣ 'ਤੇ
ਅੱਜ ਉਨ੍ਹਾਂ ਬਿਜਲੀ ਵਿਭਾਗ ਦੇ ਦਫਤਰ 'ਚ ਅਚਾਨਕ ਛਾਪਾ ਮਾਰਿਆ |
ਇਸ ਦੌਰਾਨ ਕਈ ਕਰਮਚਾਰੀ ਗੈਰ-ਹਾਜ਼ਰ ਪਾਏ ਗਏ ਤੇ ਕਈ ਦਫਤਰ ਲੇਟ ਪਹੁੰਚੇ
ਇਸ ਦੌਰਾਨ ਵਿਧਾਇਕ ਸਾਹਿਬ ਦਫਤਰ 'ਚ ਹੀ ਬੈਠ ਗਏ ਤੇ ਜਿਵੇਂ ਜਿਵੇਂ ਇਕ ਤੋਂ ਬਾਅਦ ਇਕ ਕਰਮਚਾਰੀ ਲੇਟ ਆਉਂਦੇ ਰਹੇ
ਤਾਂ ਵਿਧਾਇਕ ਸਾਹਿਬ ਨੇ ਉਨ੍ਹਾਂ ਦੀ ਜ਼ੋਰਦਾਰ ਕਲਾਸ ਲਗਾਈ।
ਵਿਧਾਇਕ ਸਵਣਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।






















