ਬਾਈਕ ਚੋਰ ਨੂੰ ਟ੍ਰੈਪ ਲਾ ਕੇ ਕਿਵੇਂ ਫੜਿਆ, ਫੇਰ ਚਾੜਿਆ ਕੁਟਾਪਾ
ਬਾਈਕ ਚੋਰ ਨੂੰ ਟ੍ਰੈਪ ਲਾ ਕੇ ਕਿਵੇਂ ਫੜਿਆ, ਫੇਰ ਚਾੜਿਆ ਕੁਟਾਪਾ
ਫਾਜ਼ਿਲਕਾ ਦੇ ਸਰਕਾਰੀ ਐਮ.ਆਰ.ਕਾਲਜ ਸਪੋਰਟਸ ਸਟੇਡੀਅਮ ਤੋਂ ਲਗਾਤਾਰ ਹੋ ਰਹੀਆਂ ਬਾਈਕ ਚੋਰੀ ਦੀਆਂ ਘਟਨਾਵਾਂ 'ਤੇ ਨਕੇਲ ਕੱਸਣ ਲਈ ਸਟੇਡੀਅਮ 'ਚ ਆਉਣ ਵਾਲੇ ਕੋਚਾਂ ਅਤੇ ਵਿਦਿਆਰਥੀਆਂ ਨੇ ਜਾਲ ਵਿਛਾ ਕੇ ਬਾਈਕ ਚੋਰ ਨੂੰ ਫੜ ਲਿਆ, ਹਾਲਾਂਕਿ ਉਸ ਦਾ ਸਾਥੀ ਬਾਈਕ ਚੋਰੀ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਗਿਆ ਲੋਕਾਂ ਨੇ ਫੜੇ ਗਏ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ।ਐੱਮ.ਆਰ.ਸਰਕਾਰੀ ਖੇਡ ਸਟੇਡੀਅਮ 'ਚ ਰੋਜ਼ਾਨਾ ਆਉਣ ਵਾਲੇ ਕੋਚ ਨਗਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕਈ ਵਾਰ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਉਨ੍ਹਾਂ ਦੱਸਿਆ ਕਿ ਅੱਜ ਵੀ ਦੋ ਵਿਅਕਤੀ ਸਪੋਰਟਸ ਸਟੇਡੀਅਮ 'ਚ ਬਾਈਕ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ 'ਚ ਕਾਮਯਾਬ ਹੋਏ ਹਨ।






















