(Source: ECI/ABP News/ABP Majha)
Punjab ਨੂੰ ਦਹਿਲਾਉਣ ਦੀ ਨਾਪਾਕਿ ਸਾਜਿਸ਼ ਨਾਕਾਮ,ਫ਼ਿਰੋਜ਼ਪੁਰ 'ਚ 3 AK-47, ਤਿੰਨ ਪਿਸਤੌਲ ਤੇ 200 ਗੋਲੀਆਂ ਬਰਾਮਦ, ਜ਼ੀਰੋ ਲਾਈਨ ਨੇੜੇ ਪਿਆ ਸੀ ਬੈਗ
Punjab ਨੂੰ ਦਹਿਲਾਉਣ ਦੀ ਨਾਪਾਕਿ ਸਾਜਿਸ਼ ਨਾਕਾਮ,ਫ਼ਿਰੋਜ਼ਪੁਰ 'ਚ 3 AK-47, ਤਿੰਨ ਪਿਸਤੌਲ ਤੇ 200 ਗੋਲੀਆਂ ਬਰਾਮਦ, ਜ਼ੀਰੋ ਲਾਈਨ ਨੇੜੇ ਪਿਆ ਸੀ ਬੈਗ
Punjab News: ਪੰਜਾਬ 'ਚ ਸੀਮਾ ਸੁਰੱਖਿਆ ਬਲ (BSF) ਨੇ ਪਾਕਿਸਤਾਨ 'ਚ ਬੈਠੇ ਅੱਤਵਾਦੀਆਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਨੇ ਫ਼ਿਰੋਜ਼ਪੁਰ ਤੋਂ ਹਥਿਆਰਾਂ ਨਾਲ ਭਰਿਆ ਬੈਗ ਬਰਾਮਦ ਕੀਤਾ ਹੈ। ਜਿਸ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਸੀ। ਬੀਐਸਐਫ ਨੇ ਬੈਗ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੈਗ ਇੱਕ ਡਰੋਨ ਰਾਹੀਂ ਇੱਥੇ ਪਹੁੰਚਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਬੀਐਸਐਫ ਦੀ 136 ਬਟਾਲੀਅਨ ਵੱਲੋਂ ਫਿਰੋਜ਼ਪੁਰ ਸੈਕਟਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਬੀਐਸਐਫ ਨੂੰ ਕੁਝ ਇਨਪੁਟ ਮਿਲੇ ਸਨ, ਜਿਸ ਤੋਂ ਬਾਅਦ ਇਹ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਸਨ। ਜ਼ੀਰੋ ਲਾਈਨ ਦੇ ਬਿਲਕੁਲ ਨੇੜੇ ਇੱਕ ਵੱਡਾ ਬੈਗ ਦੇਖਿਆ ਗਿਆ ਸੀ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਇਸ ਵਿੱਚ ਭਾਰੀ ਮਾਤਰਾ ਵਿੱਚ ਗੋਲਾ-ਬਾਰੂਦ ਲੱਦਿਆ ਹੋਇਆ ਸੀ। ਬੀਐਸਐਫ ਦੇ ਜਵਾਨਾਂ ਨੇ ਤੁਰੰਤ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ।
ਬੀਐਸਐਫ ਨੇ ਬੈਗ ਵਿੱਚੋਂ 3 ਏਕੇ-47 ਅਤੇ 6 ਖਾਲੀ ਮੈਗਜ਼ੀਨ, 5 ਐਮਪੀ-5 (ਮਿੰਨੀ ਏਕੇ-47) ਅਤੇ 5 ਖਾਲੀ ਮੈਗਜ਼ੀਨ, 3 ਪਿਸਤੌਲ ਅਤੇ 6 ਖਾਲੀ ਮੈਗਜ਼ੀਨ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਬੈਗ ਵਿੱਚੋਂ 30 ਬੋਰ ਦੀਆਂ 100 ਗੋਲੀਆਂ ਅਤੇ 5.56 ਐਮਐਮ ਦੀਆਂ 100 ਗੋਲੀਆਂ ਬਰਾਮਦ ਹੋਈਆਂ ਹਨ।
ਹਥਿਆਰਾਂ ਦੀ ਇੰਨੀ ਵੱਡੀ ਖੇਪ ਪੰਜਾਬ ਭੇਜਣ ਦਾ ਮਕਸਦ ਮਾਹੌਲ ਖਰਾਬ ਕਰਨਾ ਹੈ। ਪਾਕਿਸਤਾਨ 'ਚ ਬੈਠੇ ਅੱਤਵਾਦੀ ਪੰਜਾਬ 'ਚ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੀ ਵਰਤੋਂ ਕਰਕੇ ਪੰਜਾਬ 'ਚ ਦਹਿਸ਼ਤ ਫੈਲਾਉਣਾ ਚਾਹੁੰਦੇ ਹਨ।
ਇਸ ਦੇ ਨਾਲ ਹੀ ਮਾਹਿਰਾਂ ਦਾ ਮੰਨਣਾ ਹੈ ਕਿ ਪਿਛਲੇ ਸਮੇਂ ਤੋਂ ਲਗਾਤਾਰ ਭੇਜੇ ਜਾ ਰਹੇ ਡਰੋਨ ਬੀਐਸਐਫ ਦਾ ਧਿਆਨ ਭਟਕਾਉਣ ਲਈ ਹੀ ਹੋ ਸਕਦੇ ਹਨ। ਪਾਕਿਸਤਾਨ 'ਚ ਬੈਠੇ ਸਮੱਗਲਰ ਅਤੇ ਅੱਤਵਾਦੀ ਭਾਰੀ ਮਾਤਰਾ 'ਚ ਹਥਿਆਰਾਂ ਅਤੇ ਹੈਰੋਇਨ ਦੀ ਖੇਪ ਨੂੰ ਪੰਜਾਬ ਵੱਲ ਮੋੜਨ ਦੀ ਕੋਸ਼ਿਸ਼ ਕਰ ਰਹੇ ਹਨ।