Dera Premi cases : ਪਰਦੀਪ ਕੁਮਾਰ ਸਣੇ ਹੁਣ ਤੱਕ ਸੱਤ ਡੇਰਾ ਪ੍ਰੇਮੀਆਂ ਦਾ ਹੋ ਚੁੱਕਾ ਕ ਤਲ
Dera Premi cases : ਪਰਦੀਪ ਕੁਮਾਰ ਸਣੇ ਹੁਣ ਤੱਕ ਸੱਤ ਡੇਰਾ ਪ੍ਰੇਮੀਆਂ ਦਾ ਹੋ ਚੁੱਕਾ ਕ ਤਲ
ਚੰਡੀਗੜ੍ਹ: ਬਰਗਾੜੀ ਬੇਅਦਬੀ ਮਾਮਲੇ 'ਚ ਨਾਮਜ਼ਦ ਡੇਰਾ ਪ੍ਰੇਮੀ ਪਰਦੀਪ ਕੁਮਾਰ ਦੀ ਅੱਜ ਸਵੇਰੇ ਕੋਟਕਪੁਰਾ 'ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਹਮਲੇ 'ਚ ਪਰਦੀਪ ਦੇ ਗਨਮੈਨ ਸਣੇ ਤਿੰਨ ਲੋਕ ਜ਼ਖਮੀ ਹੋਏ ਹਨ। ਸਵੇਰੇ ਜਦ ਪਰਦੀਪ ਆਪਣੀ ਦੁਕਾਨ ਖੋਲ੍ਹਣ ਜਾ ਰਿਹਾ ਸੀ ਤਾਂ ਦੋ ਮੋਟਰਸਾਈਕਲਾਂ 'ਤੇ ਸਵਾਰ 5 ਹਮਲਾਵਾਰ ਆਏ ਅਕੇ ਅੰਨੇਵਾਹ ਫਾਈਰਿੰਗ ਕਰ ਦਿੱਤੀ।ਇਸ ਗੋਲੀਬਾਰੀ 'ਚ ਪਰਦੀਪ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਿਕ ਪਰਦੀਪ ਕੁਮਾਰ 2015 ਦੇ ਬਰਗਾੜੀ ਬੇਅਦਬੀ ਮਾਮਲੇ 'ਚ ਨਾਮਜ਼ਦ ਸੀ। ਉਹ ਜ਼ਮਾਨਤ 'ਤੇ ਜੇਲ੍ਹ 'ਚੋਂ ਬਾਹਰ ਆਇਆ ਹੋਇਆ ਸੀ। ਅੱਜ ਸਵੇਰੇ ਜਦੋਂ ਉਹ ਆਪਣੀ ਦੁੱਧ ਦੀ ਡੇਅਰੀ ਅਤੇ ਕਰਿਆਨੇ ਦੀ ਦੁਕਾਨ ਖੋਲ੍ਹਣ ਆਪਣੇ ਗਨਮੈਨ ਨਾਲ ਜਾ ਰਿਹਾ ਸੀ ਤਾਂ ਹਮਲਾਵਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ।
ਪਰਦੀਪ ਕੁਮਾਰ
10 ਨਵੰਬਰ 2022 ਨੂੰ ਕੋਟਕਪੂਰਾ ਵਿੱਚ ਦੁਕਾਨ 'ਤੇ ਬੈਠੇ ਨੂੰ ਗੋਲੀ ਮਾਰੀ ਗਈ
ਬਰਗਾੜੀ ਬੇਅਦਬੀ ਕੇਸ 'ਚ FIR ਨੰ: 63 ਅਤੇ 128 'ਚ ਨਾਮਜ਼ਦ ਸੀ।
ਚਰਨ ਦਾਸ
3 ਦਸੰਬਰ 2021 ਨੂੰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੂੰਦੜ 'ਚ ਦੁਕਾਨ 'ਤੇ ਬੈਠੇ ਨੂੰ ਗੋਲੀ ਮਾਰੀ ਗਈ। 2018 ਵਿੱਚ ਪਿੰਡ ਭੂੰਦੜ 'ਚ ਬੇਅਦਬੀ ਦੇ ਇਲਜ਼ਾਮ ਸਨ, ਜ਼ਮਾਨਤ 'ਤੇ ਬਾਹਰ ਆਇਆ ਸੀ।
ਮਨੋਹਰ ਲਾਲ
20 ਨਵੰਬਰ 2020 ਨੂੰ ਬਠਿੰਡਾ ਦੇ ਭਗਤਾ ਭਾਈਕਾ 'ਚ ਦੁਕਾਨ 'ਤੇ ਬੈਠੇ ਨੂੰ ਗੋਲੀ ਮਾਰੀ ਮਨੋਹਰ ਦੇ ਪੁੱਤਰ ਜਿੰਮੀ 'ਤੇ ਭਗਤਾ ਭਾਈਕਾ ਅਤੇ ਬਰਗਾੜੀ ਬੇਅਦਬੀ ਦੇ ਕੇਸ ਸਨ
ਮਹਿੰਦਰਪਾਲ ਬਿੱਟੂ
22 ਜੂਨ 2019 ਨੂੰ ਨਾਭਾ ਜੇਲ੍ਹ 'ਚ ਬੰਦ ਹਵਾਲਾਤੀ ਬਿੱਟੂ ਦੇ ਸਿਰ ਵਿੱਚ ਕੈਦੀਆਂ ਨੇ ਸਰੀਆ ਮਾਰਿਆ ਸੀ।ਕੋਟਕਪੂਰਾ ਨਾਲ ਸਬੰਧਤ ਸੀ, ਬੇਅਦਬੀ ਦੇ ਇਲਜ਼ਾਮ ਸਨ, ਡੇਰੇ ਦੀ 45 ਮੈਂਬਰੀ ਕਮੇਟੀ 'ਚ ਸ਼ਾਮਿਲ ਸੀ।
ਸੱਤਪਾਲ ਸ਼ਰਮਾ ਅਤੇ ਰਮੇਸ਼ ਕੁਮਾਰ ਸ਼ਰਮਾ
25 ਫਰਵਰੀ 2017 ਨੂੰ ਖੰਨਾ ਦੇ ਪਿੰਡ ਜਗੇੜਾ 'ਚ ਦੋਵਾਂ ਪਿਉ-ਪੁੱਤ ਨੂੰ ਗੋਲੀਆਂ ਮਾਰੀਆਂ ਗਈਆਂ। ਪਿਉ-ਪੁੱਤਰ ਨਾਮ ਚਰਚਾ ਸੀ। ਘਰ 'ਚ ਕੰਟੀਨ ਚਲਾਉਂਦੇ ਸਨ, ਕੰਟੀਨ 'ਤੇ ਬੈਠਿਆਂ ਗੋਲੀ ਮਾਰੀ ਗਈ।
ਗੁਰਦੇਵ ਸਿੰਘ
13 ਜੂਨ 2016 ਨੂੰ ਬੁਰਜ ਜਵਾਹਰ ਸਿੰਘ ਵਾਲਾ 'ਚ ਸਵੇਰੇ ਦੁਕਾਨ ਖੋਲ੍ਹਣ ਸਮੇਂ ਗੋਲੀ ਮਾਰੀ ਗਈ।1 ਜੂਨ 2015 ਨੂੰ ਜਿਸ ਗੁਰਦੁਆਰਾ 'ਚੋਂ ਸਰੂਪ ਚੋਰੀ ਹੋਏ, ਇਸ ਦੇ ਸਾਹਮਣੇ ਗੁਰਦੇਵ ਦੀ ਦੁਕਾਨ ਸੀ। ਸਰੂਪ ਚੋਰੀ ਦੇ ਇਲਜ਼ਾਮ ਸਨ, ਕਈ ਜਾਂਚ ਏਜੰਸੀਆਂ ਨੇ ਗੁਰਦੇਵ ਸਿੰਘ ਤੋਂ ਪੁੱਛਗਿੱਛ ਵੀ ਕੀਤੀ ਸੀ।