ਪੜਚੋਲ ਕਰੋ

Comedy ਦਾ King ਬਣਿਆ ਪੰਜਾਬ ਦਾ King, ਰਾਜਨੀਤੀ ਤੋਂ ਲੈ ਕੇ ਮਨੋਰੰਜਨ ਤੱਕ- ਇਨ੍ਹਾਂ ਕਾਰਨਾਂ ਕਰ ਕੇ ਯਾਦ ਰਹੇਗਾ ਸਾਲ 2022

Comedy ਦਾ King ਬਣਿਆ ਪੰਜਾਬ ਦਾ King, ਰਾਜਨੀਤੀ ਤੋਂ ਲੈ ਕੇ ਮਨੋਰੰਜਨ ਤੱਕ- ਇਨ੍ਹਾਂ ਕਾਰਨਾਂ ਕਰ ਕੇ ਯਾਦ ਰਹੇਗਾ ਸਾਲ 2022

#vaishnodevi #pmmodi #hizabrow #congresspresident #election #bihar #Thekashmirfiles #sharadhamurdercase #moosewala #sandeepnangalambia
ਜਾਣੋ ਦੇਸ਼ ਦੀਆਂ 10 ਵੱਡੀਆਂ ਘਟਨਾਵਾਂ
ਵੈਸ਼ਨੋ ਮਾਤਾ ਮੰਦਰ 'ਚ ਭਗਦੜ 
ਪੀਐਮ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਵਿਵਾਦ 
ਹਿਜਾਬ ਵਿਵਾਦ,5 ਸੂਬਿਆਂ ਦੇ ਚੋਣ ਨਤੀਜੇ
ਕਾਂਗਰਸ ਨੂੰ ਮਿਲਿਆ ਗੈਰ-ਗਾਂਧੀ ਪ੍ਰਧਾਨ
ਮਹਾਰਾਸ਼ਟਰ-ਬਿਹਾਰ 'ਚ ਸੱਤਾ ਤਬਦੀਲੀ
ਦਿ ਕਸ਼ਮੀਰ ਫਾਈਲਜ਼ ਨੂੰ ਲੈ ਕੇ ਵਿਵਾਦ
ਸ਼ਰਧਾ,ਮੂਸੇਵਾਲਾ ਤੇ ਨੰਗਲ ਅੰਬੀਆ ਕਤਲਕਾਂਡ 

ਸਾਲ 2022 ਹੁਣ ਸਾਨੂੰ ਅਲਵਿਦਾ ਕਹਿ ਰਿਹੈ ਅਤੇ ਨਵੀਆਂ ਉਮੀਦਾਂ ਨਾਲ ਭਰਿਆ ਨਵਾਂ ਸਾਲ ਸਾਡੇ ਬੂਹੇ 'ਤੇ ਖੜ੍ਹਾ ਹੈ। ਆਓ ਤੁਹਾਨੂੰ ਦਸਦੇ ਹਾਂ ਸਾਲ 2022 ਦੀਆਂ ਐਸੀਆਂ 10 ਵੱਡੀਆਂ ਘਟਨਾਵਾਂ ਜਿਨ੍ਹਾਂ ਕਰਕੇ ਸਾਲ 2022 ਹਮੇਸ਼ ਯਾਦ ਰਹੇਗਾ |

ਸਾਲ 2022 ਦੀ ਸ਼ੁਰੂਆਤ ਬਹੁਤੀ ਚੰਗੀ ਨਹੀਂ ਰਹੀ। ਪਹਿਲੀ ਜਨਵਰੀ ਨੂੰ ਹੀ ਵੈਸ਼ਨੋ ਮਾਤਾ ਮੰਦਰ 'ਚ ਭਗਦੜ ਮੱਚ ਗਈ ਸੀ, ਜਿਸ 'ਚ 12 ਲੋਕਾਂ ਦੀ ਮੌਤ ਹੋ ਗਈ ਸੀ। 

ਇਸ ਤੋਂ ਬਾਅਦ 5 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਖੂਬ ਚਰਚਾ 'ਚ ਰਹੀ | ਉਸ ਸਮੇਂ ਪੰਜਾਬ 'ਚ ਕਾਂਗਰਸ ਦੀ ਚੰਨੀ ਸਰਕਾਰ ਸੀ ਤੇ ਦੋਸ਼ ਹਨ ਕਿ ਸਰਕਾਰ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਪੰਜਾਬ ਆਏ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ 'ਚ ਵੱਡੀ ਲਾਪਰਵਾਹੀ ਵਰਤੀ ਗਈ ਸੀ। ਪੰਜਾਬ ਦੌਰੇ 'ਤੇ ਆਏ ਪ੍ਰਧਾਨ ਮੰਤਰੀ ਮੋਦੀ ਦੇ ਕਾਫਲੇ ਨੂੰ ਕਿਸਾਨਾਂ ਨੇ ਪੁਲ 'ਤੇ ਰੋਕਿਆ। ਪੀਐਮ ਮੋਦੀ ਇੱਥੇ ਕਰੀਬ ਅੱਧੇ ਘੰਟੇ ਤੱਕ ਫਸੇ ਰਹੇ। ਜਿੱਥੇ ਪ੍ਰਧਾਨ ਮੰਤਰੀ ਮੋਦੀ ਦਾ ਕਾਫ਼ਲਾ ਰੁਕਿਆ ਸੀ, ਉੱਥੇ ਪਾਕਿਸਤਾਨ ਦੀ ਸਰਹੱਦ ਸਿਰਫ਼ 20 ਕਿਲੋਮੀਟਰ ਦੀ ਦੂਰੀ 'ਤੇ ਹੈ।

ਹਿਜਾਬ ਵਿਵਾਦ ਜੋ ਕਿ ਕਰਨਾਟਕ 'ਚ  ਅਕਤੂਬਰ 2021 'ਚ ਸ਼ੁਰੂ ਹੋਇਆ ਸੀ ਪਰ ਇਸ ਸਾਲ ਜਨਵਰੀ 'ਚ ਇਹ ਮਾਮਲਾ ਕਾਫੀ ਗਰਮਾ ਗਿਆ ਸੀ। 5 ਸੂਬਿਆਂ ਦੀਆਂ ਚੋਣਾਂ ਦੇ ਮੱਦੇਨਜ਼ਰ ਇਸ ਮਾਮਲੇ ਨੂੰ ਲੈ ਕੇ ਕਾਫੀ ਸਿਆਸਤ ਹੋਈ। ਸੁਪਰੀਮ ਕੋਰਟ ਦੇ ਦੋ ਜੱਜਾਂ ਦੇ ਬੈਂਚ ਦਾ ਫੈਸਲਾ ਵੀ ਵੰਡਿਆ ਗਿਆ ਸੀ, ਜਿਸ ਕਾਰਨ ਇਹ ਮਾਮਲਾ ਹੁਣ ਵੱਡੇ ਬੈਂਚ ਕੋਲ ਹੈ।

5 ਸੂਬਿਆਂ ਦੇ ਚੋਣ ਨਤੀਜੇ, ਇਸ ਸਾਲ ਯੂਪੀ, ਉਤਰਾਖੰਡ ਅਤੇ ਪੰਜਾਬ ਸਣੇ ਪੰਜ ਸੂਬਿਆਂ ਦੇ ਚੋਣ ਨਤੀਜਿਆਂ ਨੇ ਦੇਸ਼ ਦੀ ਸਿਆਸਤ ਨੂੰ ਨਵੀਂ ਦਿਸ਼ਾ ਦਿੱਤੀ ਹੈ। ਭਾਜਪਾ ਨੇ ਯੂਪੀ ਅਤੇ ਉੱਤਰਾਖੰਡ ਵਿੱਚ ਵਾਪਸੀ ਕਰਕੇ ਇਤਿਹਾਸ ਰਚ ਦਿੱਤਾ ਹੈ। ਸੀਐਮ ਯੋਗੀ ਨੇ ਯੂਪੀ ਵਿੱਚ ਅਖਿਲੇਸ਼ ਦੀ ਘੇਰਾਬੰਦੀ ਕਰ ਦਿੱਤੀ। ਇਸ ਦੇ ਨਾਲ ਹੀ ਪੰਜਾਬ 'ਚ ਕੇਜਰੀਵਾਲ ਦੇ ਹੂੰਝਾ ਫੇਰ ਕੇ ਸਮੁੱਚੀ ਵਿਰੋਧੀ ਧਿਰ ਦਾ ਸਫਾਇਆ ਹੋ ਗਿਆ। ਹੁਣ ਦਿੱਲੀ ਤੋਂ ਬਾਹਰ ਵੀ 'ਆਮ ਆਦਮੀ ਪਾਰਟੀ' ਦੀ ਪੂਰੀ ਬਹੁਮਤ ਵਾਲੀ ਸਰਕਾਰ ਹੈ। ਇਸ ਜਿੱਤ ਨੇ ਕੇਜਰੀਵਾਲ ਨੂੰ ਕੌਮੀ ਪੱਧਰ ਦਾ ਆਗੂ ਸਾਬਤ ਕਰ ਦਿੱਤਾ ਹੈ। ਗੋਆ ਅਤੇ ਮਨੀਪੁਰ ਵਿੱਚ ਵੀ ਭਾਜਪਾ ਸੱਤਾ 'ਚ ਵਾਪਸੀ ਕੀਤੀ ਹੈ।

ਕਾਂਗਰਸ ਨੂੰ ਮਿਲਿਆ ਗੈਰ-ਗਾਂਧੀ ਪ੍ਰਧਾਨ,ਕਾਂਗਰਸ ਨੂੰ ਕਰੀਬ 24 ਸਾਲਾਂ ਬਾਅਦ ਗਾਂਧੀ ਪਰਿਵਾਰ ਤੋਂ ਬਾਹਰ ਦਾ ਪ੍ਰਧਾਨ ਮਿਲਿਆ ਹੈ। ਮਲਿਕਾਰਜੁਨ ਖੜਗੇ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਵਿੱਚ ਸ਼ਸ਼ੀ ਥਰੂਰ ਨੂੰ ਹਰਾਇਆ ਸੀ। ਚੋਣਾਂ ਵਿੱਚ ਖੜਗੇ ਨੂੰ 7,897 ਵੋਟਾਂ ਮਿਲੀਆਂ। ਇਸ ਨਾਲ ਖੜਗੇ ਪਾਰਟੀ ਦੇ ਦੂਜੇ ਦਲਿਤ ਪ੍ਰਧਾਨ ਹਨ।

ਮਹਾਰਾਸ਼ਟਰ-ਬਿਹਾਰ 'ਚ ਸੱਤਾ ਤਬਦੀਲੀ,ਇਸ ਸਾਲ ਮਹਾਰਾਸ਼ਟਰ ਅਤੇ ਬਿਹਾਰ ਵਿੱਚ ਵੀ ਸੱਤਾ ਪਰਿਵਰਤਨ ਦੇਖਣ ਨੂੰ ਮਿਲਿਆ। ਜਦੋਂ ਮਹਾਰਾਸ਼ਟਰ ਵਿੱਚ ਊਧਵ ਦੀ ਕੁਰਸੀ ਖੋਹੀ ਗਈ ਤਾਂ ਬਿਹਾਰ ਵਿੱਚ ਭਾਜਪਾ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਗਿਆ। ਮਹਾਰਾਸ਼ਟਰ 'ਚ ਏਕਨਾਥ ਸ਼ਿੰਦੇ ਦੀ ਅਗਵਾਈ 'ਚ 40 ਤੋਂ ਜ਼ਿਆਦਾ ਵਿਧਾਇਕਾਂ ਨੇ ਊਧਵ ਖਿਲਾਫ ਬਗਾਵਤ ਕੀਤੀ। ਬਾਗੀ ਵਿਧਾਇਕਾਂ ਨੇ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਈ ਅਤੇ ਏਕਨਾਥ ਸ਼ਿੰਦੇ ਮੁੱਖ ਮੰਤਰੀ ਬਣੇ। ਉਧਰ ਬਿਹਾਰ ਵਿੱਚ ਨਿਤੀਸ਼ ਕੁਮਾਰ ਨੇ ਆਰਜੇਡੀ ਨਾਲ ਮਿਲ ਕੇ ਮਹਾਗਠਜੋੜ ਦੀ ਸਰਕਾਰ ਬਣਾ ਕੇ ਭਾਜਪਾ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਵਿਖਾਇਆ ਹੈ।

ਨੂਪੁਰ ਸ਼ਰਮਾ ਵਿਵਾਦ: ਭਾਜਪਾ 'ਚੋਂ ਕੱਢੀ ਗਈ ਨੁਪੁਰ ਸ਼ਰਮਾ ਵੱਲੋਂ ਮੁਹੰਮਦ ਸਾਹਬ 'ਤੇ ਕੀਤੀ ਗਈ ਵਿਵਾਦਤ ਟਿੱਪਣੀ ਨੇ ਦੇਸ਼ 'ਚ ਹੀ ਨਹੀਂ ਸਗੋਂ ਪੂਰੀ ਦੁਨੀਆ 'ਚ ਹੰਗਾਮਾ ਮਚਾ ਦਿੱਤਾ ਹੈ। ਨੂਪੁਰ ਸ਼ਰਮਾ ਦੀ ਗ੍ਰਿਫਤਾਰੀ ਨੂੰ ਲੈ ਕੇ ਦੇਸ਼ ਭਰ 'ਚ ਹਿੰਸਕ ਪ੍ਰਦਰਸ਼ਨ ਹੋਏ। ਸਾਊਦੀ ਅਰਬ ਤੇ ਕਤਰ ਸਣੇ ਸਾਰੇ ਮੁਸਲਿਮ ਦੇਸ਼ਾਂ ਨੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਸ ਨਾਲ ਹੀ ਭਾਜਪਾ ਨੇ ਨੂਪੁਰ ਸ਼ਰਮਾ ਦੇ ਵਿਵਾਦਿਤ ਬਿਆਨ ਤੋਂ ਬਚਦੇ ਹੋਏ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਹੈ।

ਦਿ ਕਸ਼ਮੀਰ ਫਾਈਲਜ਼ ਨੂੰ ਲੈ ਕੇ ਵਿਵਾਦ : ਕਸ਼ਮੀਰੀ ਪੰਡਿਤਾਂ 'ਤੇ ਹੋ ਰਹੇ ਅੱਤਿਆਚਾਰਾਂ ਨੂੰ ਬਿਆਨ ਕਰਦੀ ਫਿਲਮ 'ਦਿ ਕਸ਼ਮੀਰ ਫਾਈਲਜ਼' ਰਿਲੀਜ਼ ਹੋ ਗਈ ਹੈ। ਫਿਲਮ ਨੂੰ ਜ਼ਬਰਦਸਤ ਸਫਲਤਾ ਮਿਲੀ। ਹਾਲਾਂਕਿ ਇਸ ਫਿਲਮ 'ਤੇ ਕਾਫੀ ਵਿਵਾਦ ਵੀ ਹੋਇਆ ਸੀ। ਵਿਰੋਧੀ ਧਿਰ ਸਣੇ ਇੱਕ ਵੱਡੇ ਵਰਗ ਨੇ ਇਸ ਫਿਲਮ ਨੂੰ ਪ੍ਰਾਪੇਗੰਡਾ ਕਰਾਰ ਦਿੱਤਾ ਅਤੇ ਫਿਲਮ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਇਸ ਤੋਂ ਬਾਅਦ ਵੀ ਫਿਲਮ ਨੇ ਬਾਕਸ ਆਫਿਸ 'ਤੇ ਸਫਲਤਾ ਦੇ ਸਾਰੇ ਰਿਕਾਰਡ ਤੋੜ ਦਿੱਤੇ। 

ਸ਼ਰਧਾ ਕਤਲ ਕਾਂਡ 
ਦਿੱਲੀ ਦੇ ਮਹਿਰੌਲੀ ਦੇ ਸ਼ਰਧਾ ਕਤਲ ਕਾਂਡ ਨੇ ਸਭ ਦਾ ਦਿਲ ਹਿਲਾ ਕੇ ਰੱਖ ਦਿੱਤਾ ਹੈ। ਸ਼ਰਧਾ ਦੇ ਕਤਲ ਦਾ ਦੋਸ਼ ਉਸ ਦੇ ਬੁਆਏਫ੍ਰੈਂਡ ਆਫਤਾਬ 'ਤੇ ਲੱਗਾ ਹੈ। ਆਫਤਾਬ ਨੇ ਸ਼ਰਧਾ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਫਿਰ ਲਾਸ਼ ਦੇ 35 ਟੁਕੜੇ ਕਰ ਕੇ ਜੰਗਲ 'ਚ ਸੁੱਟ ਦਿੱਤਾ। ਇਹ ਇਸ ਸਾਲ ਦਾ ਸਭ ਤੋਂ ਭਿਆਨਕ ਕਤਲ ਕੇਸ ਹੈ। 

ਮੂਸੇਵਾਲਾ ਤੇ ਨੰਗਲ ਅੰਬੀਆ ਕਤਲ ਕਾਂਡ 
ਪੰਜਾਬ 'ਚ ਗੈਂਗਸਟਰਾਂ ਵਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਨੇ ਪੰਜਾਬ ਹੀ ਨਹੀਂ ਪੂਰੇ ਦੇਸ਼ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ |

ਵੀਡੀਓਜ਼ ਖ਼ਬਰਾਂ

Akali dal| Sukhbir Badal | ਸੁਖਬੀਰ ਬਾਦਲ ਦਾ ਅਸਤੀਫ਼ਾ 10 ਜਨਵਰੀ ਨੂੰ ਹੋਏਗਾ ਸਵੀਕਾਰ! |Abp Sanjha
Akali dal| Sukhbir Badal | ਸੁਖਬੀਰ ਬਾਦਲ ਦਾ ਅਸਤੀਫ਼ਾ 10 ਜਨਵਰੀ ਨੂੰ ਹੋਏਗਾ ਸਵੀਕਾਰ! |Abp Sanjha

ਸ਼ਾਟ ਵੀਡੀਓ ਖ਼ਬਰਾਂ

ਹੋਰ ਵੇਖੋ
Advertisement

ਫੋਟੋਗੈਲਰੀ

Advertisement

ਵੀਡੀਓਜ਼

Akali dal| Sukhbir Badal | ਸੁਖਬੀਰ ਬਾਦਲ ਦਾ ਅਸਤੀਫ਼ਾ 10 ਜਨਵਰੀ ਨੂੰ ਹੋਏਗਾ ਸਵੀਕਾਰ! |Abp SanjhaDhallewal ਨੂੰ ਲੈਕੇ Sukhpal Khaira ਨੇ CM Bhagwant Mann ਦੀ ਕਾਰਗੁਜਾਰੀ 'ਤੇ ਸਵਾਲ ਖੜੇ ਕੀਤੇਸਲਮਾਨ ਖਾਨ ਨੂੰ ਮੁੜ ਖ਼ਤਰਾ ? , ਵੇਖੋ ਕੀ ਹੋ ਰਿਹਾ ਸਲਮਾਨ ਖਾਨ ਦੇ ਘਰਬਾਦਲ ਧੜਾ ਅਕਾਲ ਤਖਤ ਸਾਹਿਬ ਤੋਂ ਭਗੌੜਾ ! Amritpal Singh ਦੇ ਪਿਤਾ ਦੇ ਵੱਡੇ ਇਲਜ਼ਾਮ
Advertisement

ਟਾਪ ਹੈਡਲਾਈਨ

Punjab News: ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਇਸ ਵਜ੍ਹਾ ਕਰਕੇ ਬੰਦ ਰਹਿਣਗੇ ਸਕੂਲ
Punjab News: ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਇਸ ਵਜ੍ਹਾ ਕਰਕੇ ਬੰਦ ਰਹਿਣਗੇ ਸਕੂਲ
Punjab News: ਚੰਡੀਗੜ੍ਹ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਤੋਂ ਭੜਕ ਉੱਠੀ 'ਆਪ'! ਪੰਜਾਬੀ ਇਸ ਫੈਸਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ...
ਚੰਡੀਗੜ੍ਹ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਤੋਂ ਭੜਕ ਉੱਠੀ 'ਆਪ'! ਪੰਜਾਬੀ ਇਸ ਫੈਸਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ...
Punjab News: ਪੰਜਾਬ 'ਚ ਕੜਾਕੇ ਦੀ ਠੰਡ ਵਿਚਾਲੇ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਨਵਾਂ ਟਾਈਮ
Punjab News: ਪੰਜਾਬ 'ਚ ਕੜਾਕੇ ਦੀ ਠੰਡ ਵਿਚਾਲੇ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਨਵਾਂ ਟਾਈਮ
Punjab News: ਸੁਖਬੀਰ ਬਾਦਲ ਦਾ ਅਸਤੀਫਾ 10 ਜਨਵਰੀ ਨੂੰ ਹੋਏਗਾ ਸਵੀਕਾਰ, ਅਕਾਲੀ ਦਲ ਨੇ ਬੁਲਾਈ ਵਰਕਿੰਗ ਕਮੇਟੀ ਦੀ ਮੀਟਿੰਗ 
Punjab News: ਸੁਖਬੀਰ ਬਾਦਲ ਦਾ ਅਸਤੀਫਾ 10 ਜਨਵਰੀ ਨੂੰ ਹੋਏਗਾ ਸਵੀਕਾਰ, ਅਕਾਲੀ ਦਲ ਨੇ ਬੁਲਾਈ ਵਰਕਿੰਗ ਕਮੇਟੀ ਦੀ ਮੀਟਿੰਗ 
ABP Premium
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

Punjab News: ਭਲਾ ਬਾਦਲ ਨੇ ਕਦੋਂ ਕੱਟ ਲਈ 16 ਸਾਲ ਦੀ ਜੇਲ੍ਹ? ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕੀਤੇ ਵੱਡੇ ਖੁਲਾਸੇ
Punjab News: ਭਲਾ ਬਾਦਲ ਨੇ ਕਦੋਂ ਕੱਟ ਲਈ 16 ਸਾਲ ਦੀ ਜੇਲ੍ਹ? ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕੀਤੇ ਵੱਡੇ ਖੁਲਾਸੇ
Alert in Punjab: ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦਾ ਖਤਰਾ! ਚੰਡੀਗੜ੍ਹ ਪਹੁੰਚੇ ਬੀਐਸਐਫ ਦੇ ਅਧਿਕਾਰੀ, ਗੁਰਦਾਸਪੁਰ ਤੇ ਪਠਾਨਕੋਟ 'ਚ ਅਲਰਟ
Alert in Punjab: ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦਾ ਖਤਰਾ! ਚੰਡੀਗੜ੍ਹ ਪਹੁੰਚੇ ਬੀਐਸਐਫ ਦੇ ਅਧਿਕਾਰੀ, ਗੁਰਦਾਸਪੁਰ ਤੇ ਪਠਾਨਕੋਟ 'ਚ ਅਲਰਟ
CEIR Portal: ਹੁਣ ਪੰਜਾਬ ਪੁਲਿਸ ਲੱਭ ਕੇ ਦੇਵੇਗੀ ਤੁਹਾਡੇ ਗੁਆਚੇ ਮੋਬਾਈਲ ਫੋਨ! ਘਰ ਬੈਠੇ CEIR Portal 'ਤੇ ਕਰੋ ਸ਼ਿਕਾਇਤ
ਹੁਣ ਪੰਜਾਬ ਪੁਲਿਸ ਲੱਭ ਕੇ ਦੇਵੇਗੀ ਤੁਹਾਡੇ ਗੁਆਚੇ ਮੋਬਾਈਲ ਫੋਨ! ਘਰ ਬੈਠੇ CEIR Portal 'ਤੇ ਕਰੋ ਸ਼ਿਕਾਇਤ
HMPV Virus: ਐਚਐਮਪੀਵੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਲਰਟ, ਘਰੋਂ ਬਾਹਰ ਨਿਕਲਣ ਵੇਲੇ ਪਾਓ ਮਾਸਕ
HMPV Virus: ਐਚਐਮਪੀਵੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਲਰਟ, ਘਰੋਂ ਬਾਹਰ ਨਿਕਲਣ ਵੇਲੇ ਪਾਓ ਮਾਸਕ
Embed widget