12ਵੀਂ ਦੇ ਨਤੀਜਿਆਂ 'ਚ ਰਵੀ ਉਦੈ ਨੇ ਕੀਤਾ ਮੁਕਤਸਰ ਦਾ ਨਾਮ ਰੋਸ਼ਨ
12ਵੀਂ ਦੇ ਨਤੀਜਿਆਂ 'ਚ ਰਵੀ ਉਦੈ ਨੇ ਕੀਤਾ ਮੁਕਤਸਰ ਦਾ ਨਾਮ ਰੋਸ਼ਨ
ਸ਼੍ਰੀ ਮੁਕਤਸਰ ਸਾਹਿਬ ਦੇ ਰਵੀ ਉਦੈ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਐਲਾਨੇ 12 ਵੀਂ ਸ਼੍ਰੇਣੀ ਦੇ ਨਤੀਜੇ 'ਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਰਵੀ ਉਦੈ ਸਿੰਘ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀ ਸ੍ਰੇਣੀ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ। ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਗੁਲਾਬੇਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਰਵੀ ਉਦੈ ਸਿੰਘ ਨੇ ਪੰਜਾਬ ਚੋਂ ਦੂਜਾਂ ਸਥਾਨ ਹਾਸਿਲ ਕੀਤਾ ਹੈ। ਰਵੀ ਉਦੈ ਸਿੰਘ ਨੇ 500 ਚੋਂ 500 ਅੰਕ ਪ੍ਰਾਪਤ ਕੀਤੇ ਹਨ। ਪਹਿਲੇ ਸਥਾਨ ਤੇ ਰਹਿਣ ਵਾਲੇ ਬੱਚੇ ਨੇ ਵੀ 500 ਚੋਂ 500 ਅੰਕ ਹਾਸਿਲ ਕੀਤੇ ਹਨ, ਪਰ ਮੈਰਿਟ ਨਿਯਮਾਂ ਮੁਤਾਬਿਕ ਪਹਿਲੇ ਸਥਾਨ ਵਾਲੇ ਬੱਚੇ ਦੀ ਉਮਰ ਘੱਟ ਹੋਣ ਕਾਰਨ ਉਸਨੂੰ ਪਹਿਲੇ ਸਥਾਨ ਤੇ ਰੱਖਿਆ ਗਿਆ ਹੈ। ਰਵੀ ਉਦੈ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਹਰਿੰਦਰ ਸਿੰਘ ਸਰਕਾਰੀ ਅਧਿਆਪਕ ਹਨ ਜਦਕਿ ਮਾਤਾ ਬੇਅੰਤ ਕੌਰ ਵੀ ਸਰਕਾਰੀ ਅਧਿਆਪਕ ਹਨ। ਰਵੀ ਉਦੈ ਐਨ ਡੀ ਏ ਕਰਕੇ ਆਰਮੀ ਅਫਸਰ ਬਣਨਾ ਚਾਹੁੰਦਾ ਹੈ ਅਤੇ ਇਸ ਲਈ ਉਹ ਅੱਗੇ ਹੋਰ ਮਿਹਨਤ ਕਰੇਗਾ। ਰਵੀ ਉਦੈ ਅਨੁਸਾਰ ਉਸਨੇ ਸੋਸਲ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਹੈ। ਉਹ ਬੈਡਮਿੰਟਨ ਦਾ ਨੈਸ਼ਨਲ ਪੱਧਰ ਦਾ ਖਿਡਾਰੀ ਹੈ। ਰਵੀ ਉਦੈ ਅਨੁਸਾਰ ਨੌਜਵਾਨਾਂ ਨੂੰ ਨਸ਼ਿਆ ਤੋ ਦੂਰ ਰਹਿ ਦੇਸ਼ ਸੇਵਾ ਕਰਨੀ ਚਾਹੀਦੀ।