ਪੜਚੋਲ ਕਰੋ
ਕਾਲਜ ਦੇ ਵਿਦਿਆਰਥੀਆਂ ਦੀ ਲੜਾਈ ਦੌਰਾਨ ਹੋਈ ਫਾਇਰਿੰਗ
ਕਾਲਜ ਦੇ ਵਿਦਿਆਰਥੀਆਂ ਦੀ ਲੜਾਈ ਦੌਰਾਨ ਹੋਈ ਫਾਇਰਿੰਗ
(ਖੰਨਾ ਤੋਂ ਬਿਪਨ ਭਾਰਦਵਾਜ ਦੀ ਰਿਪੋਰਟ)
ਖੰਨਾ ਦੇ ਏ ਐਸ ਕਾਲਜ ਵਿੱਚ ਵਿਦਿਆਰਥੀਆਂ ਵਿੱਚ ਆਪਸੀ ਲੜਾਈ ਹੋਣ ਦੀ ਖਬਰ ਸਾਹਮਣੇ ਆਈ ਹੈ । ਇਸ ਲੜਾਈ ਦੋਰਾਨ ਇੱਕ ਗੁਟ ਵਲੋਂ ਪਿਸਤੋਲ ਨਾਲ ਫਾਇਰਿੰਗ ਕੀਤੀ ਗਈ ਹੈ। ਇਸ ਫਾਇਰਿੰਗ ਦੇ ਵਿੱਚ ਕਾਲਜ ਦੇ ਇੱਕ ਸੁਰੱਖਿਆ ਕਰਮੀ ਦੀ ਲੱਤ ਵਿੱਚ ਗੋਲੀ ਲਗੀ ਹੈ।ਜਖ਼ਮੀ ਸੁਰੱਖਿਆ ਕਰਮੀ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਹੈ। ਇਸ ਘਟਨਾ ਦੋਰਾਨ ਵਿਦਿਆਰਥੀਆ ਨੇ ਦੌੜ ਕੇ ਜਾਨ ਬਚਾਈ ਹੈ । ਚਸ਼ਮਦੀਦ ਦਾ ਕਹਿਣਾ ਹੈ ਕਿ ਲੜਾਈ ਹੋਣ ਦੇ ਕਾਰਨਾ ਦਾ ਪਤਾ ਨਹੀ ਹੈ ਪਰ ਕਾਲਜ ਦੇ ਬਾਹਰ ਇਹ ਲੜਾਈ ਝਗੜਾ ਹੋਇਆ ਹੈ ਜਿਸ ਦੋਰਾਨ ਗੋਲੀ ਚਲੀ ਹੈ .. ਚਾਰ ਤੋ ਪੰਜ ਫਾਇਰ ਕੀਤੇ ਗਏ ਹਨ ... ਇਸ ਫਾਇਰਿੰਗ ਵਿਚ ਸੁਰਖਿਆ ਕਰਮੀ ਦੀ ਲਤ ਤੇ ਗੋਲੀ ਲਗੀ ਹੈ ।
ਹੋਰ ਵੇਖੋ






















