ਭਲਾ ਬਾਦਲ ਨੇ ਕਦੋਂ ਕੱਟ ਲਈ 16 ਸਾਲ ਦੀ ਕੈਦ ?Amritpal Singh ਦੇ ਪਿਤਾ ਨੇ ਕਰ ਦਿੱਤੇ ਵੱਡੇ ਖੁਲਾਸੇ
ਭਲਾ ਬਾਦਲ ਨੇ ਕਦੋਂ ਕੱਟ ਲਈ 16 ਸਾਲ ਦੀ ਕੈਦ ?Amritpal Singh ਦੇ ਪਿਤਾ ਨੇ ਕਰ ਦਿੱਤੇ ਵੱਡੇ ਖੁਲਾਸੇ
ਸ੍ਰੀ ਮੁਕਤਸਰ ਸਾਹਿਬ ਤੋਂ ਅਸ਼ਫਾਕ ਢੁੱਡੀ ਦੀ ਰਿਪੋਰਟ
ਸ੍ਰੀ ਮੁਕਤਸਰ ਸਾਹਿਬ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ । ਮੇਲਾ ਮਾਘੀ ਦੀ ਸਿਆਸੀ ਕਾਨਫਰੰਸ ਨੂੰ ਲੈ ਕੇ ਉਨਾ ਕਿਹਾ ਕਿ ਸਾਡੀ ਪਾਰਟੀ ਦੀ ਸਿਆਸੀ ਕਾਨਫਰੰਸ ਵਿਚ ਲੋਕ ਨਾ ਪਹੁੰਚ ਸਕਣ ਇਸ ਦੇ ਲਈ ਬਹੁਤ ਸਾਰੀਆਂ ਸ਼ਕਤੀਆਂ ਯਤਨ ਕਰ ਰਹੀਆਂ ਹਨ । ਪਾਰਟੀ ਦਾ ਗਠਨ ਕਰਨ ਲਈ ਕਮੇਟੀ 14 ਤਾਰੀਖ ਨੂੰ ਕਮੇਟੀ ਬਣਾ ਕੇ ਸਿਆਸੀ ਪਾਰਟੀ ਦਾ ਆਗਾਜ ਕਰ ਦਿਆਂਗੇ।
ਪਾਰਟੀ ਨੂੰ ਰੂਪ ਰੇਖਾ ਦੇਣ ਲਈ ਕਮੇਟੀ ਬਣਾਈ ਜਾਏਗੀ । ਪੰਜ ਮੇਂਬਰੀ ਕਮੇਟੀ ਕਰ ਰਹੇ ਹਾ ਉਨਾ ਦੀ ਦੇਖ ਰੇਖ ਵਿਚ ਹੀ ਸਾਡੀ ਪਾਰਟੀ ਕੰਮ ਕਰੇਗੀ । ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ 16 ਸਾਲ ਜੇਲ ਕਟੀ ਹੈ ਇਹ ਝੂਠ ਬੋਲਿਆ ਜਾ ਰਿਹਾ ਹੈ । ਬਾਦਲ ਸਾਹਿਬ ਨੇ 16 ਸਾਲ ਨਹੀ ਕਟੀ ਜੇਲ । ਸੁਖਬੀਰ ਬਾਦਲ ਪਾਰਟੀ ਚਲਾ ਰਿਹਾ ਉਹ ਦਸੇ ਉਸਨੇ ਕਿੰਨੇ ਸਾਲ ਜੇਲ ਕਟੀ ਹੈ । ਇਹ ਤਾ ਚਾਹੁੰਦੇ ਹੈ ਕਿ ਲੋਕ ਜੇਲਾ ਵਿਚ ਰਹਿਣ ਤੇ ਇਹ ਰਾਜ ਕਰਦੇ ਰਹਿਣ । ਇਹ ਤਾਂ ਸ੍ਰੀ ਅਕਾਲ ਤਖਤ ਤੋ ਵੀ ਭਗੋੜੇ ਹੋ ਗਏ ਹਨ । ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਂਲੇਂਜ ਕਰ ਰਹੇ ਹਨ ।
ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਥ ਨੂੰ ਸਾਲ 2007 ਤੋ ਲੈ ਕੇ 2017 ਤਕ ਵਡੀ ਢਾਹ ਲਾਈ ਹੈ ।