ਹੁਸ਼ਿਆਰਪੁਰ 'ਚ ਫ਼ਿਲਮ ਦਾਸਤਾਨ-ਏ-ਸਰਹਿੰਦ ਦਾ ਵਿਰੋਧ, ਭੜਕੀਆਂ ਸਿੱਖ ਜੱਥੇਬੰਦੀਆਂ
ਹੁਸ਼ਿਆਰਪੁਰ 'ਚ ਫ਼ਿਲਮ ਦਾਸਤਾਨ-ਏ-ਸਰਹਿੰਦ ਦਾ ਵਿਰੋਧ, ਭੜਕੀਆਂ ਸਿੱਖ ਜੱਥੇਬੰਦੀਆਂ
#Hoshiarpur #Abplive
ਹੁਸਿ਼ਆਰਪੁਰ ਚ ਸਿੱਖ ਜਥੇਬੰਦੀਆਂ ਵਲੋਂ
ਸਿਨੇਮਾ ਘਰਾਂ ਚ ਲੱਗੀ ਫਿਲਮ ਦਾਸਤਾਨ ਏ ਸਰਹਿੰਦ ਦਾ ਵਿਰੋਧ ਕੀਤਾ ਗਿਆ
ਜਿਸ ਤੋਂ ਸਿਨੇਮਾਘਰਾਂ ਚੋਂ ਇਹ ਫਿਲਮ ਹਟਾ ਦਿੱਤੀ ਗਈ।
ਦਰਅਸਲ ਹੁਸਿ਼ਆਰਪੁਰ ਚ ਜਿਵੇਂ ਹੀ ਸਿੱਖ ਜਥੇਬੰਦੀਆਂ ਨੂੰ ਫਿਲਮ ਲੱਗਣ ਬਾਰੇ ਪਤਾ ਲੱਗਿਆ ਤਾਂ ਉਹ ਤੁਰੰਤ ਇਕੱਤਰ ਹੋ ਕੇ ਵੱਖ ਵੱਖ ਸਿਨੇਮਿਆਂ ਚ ਪਹੁੰਚ ਗਈਆਂ
ਜਿਨ੍ਹਾਂ ਵਲੋਂ ਸਿਨੇਮਾ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ
ਜਿਸ ਤੋਂ ਬਾਅਦ ਪ੍ਰਬੰਧਕਾਂ ਵਲੋਂ ਫਿਲਮ ਨੂੰ ਹਟਾ ਦਿੱਤਾ ਗਿਆ।
ਮੀਡੀਆ ਨਾਲ ਗੱਲਬਾਤ ਦੌਰਾਨ ਸਿੱਖ ਆਗੂਆਂ ਨੇ ਕਿਹਾ ਕਿ ਸਿੱਖਾਂ ਵਲੋਂ ਪਹਿਲਾਂ ਹੀ ਇਸ ਫਿਲਮ ਦਾ ਵਿਰੋਧ ਕੀਤਾ ਗਿਆ ਸੀ ਕਿਉਂ ਕਿ ਇਸ ਫਿਲਮ ਚ ਕਾਫੀ ਮਨਘੜਤ ਦਿਖਾਇਆ ਗਿਆ ਹੈ ਜੋ ਕਿ ਸੱਚਾਈ ਤੋਂ ਪਰੇ ਹੈ ਤੇ ਇਸਨੂੰ ਬਣਾਉਣ ਸਮੇਂ ਵੀ ਸਿੱਖਾਂ ਦੀ ਸੁਪਰੀਮੋ ਸ੍ਰੀ ਅਕਾਲ ਤਖਤ ਸਾਹਿਬ ਦੀ ਕੋਈ ਮਨਜੂਰੀ ਨਹੀਂ ਲਈ ਗਈ।
ਉਨ੍ਹਾਂ ਦਾ ਇਲਜ਼ਾਮ ਹੈ ਕਿ ਜਾਣਬੁਝ ਕੇ ਮਾਹੌਲ ਖਰਾਬ ਕਰਨ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਅਜਿਹੀਆਂ ਫਿਲਮਾਂ ਬਣਾਈਆਂ ਜਾਂਦੀਆਂ ਨੇ।
ਬਾਈਟ ਗੁਰਨਾਮ ਸਿੰਘ ਸਿੰਗੜੀਵਾਲਾ
ਦੂਜੇ ਪਾਸੇ ਸਿਨੇਮਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਹ ਸਿੱਖ ਪੰਥ ਦੇ ਨਾਲ ਹਨ ਤੇ ਉਨ੍ਹਾਂ ਵਲੋਂ ਫਿਲਮ ਹਟਾ ਦਿੱਤੀ ਗਈ ਹੈ ਤੇ ਫਿਲਮ ਕਿਸੇ ਵੀ ਸੂਰਤ ਚ ਨਹੀਂ ਚਲਾਈ ਜਾਵੇਗੀ।