![ABP Premium](https://cdn.abplive.com/imagebank/Premium-ad-Icon.png)
Goldy Brar ਦਾ Bank Account ਖੁਲਵਾਉਣ ਦੀ ਕੋਸ਼ਿਸ਼, Police ਦੇਖ ਹੋਇਆ ਫਰਾਰ
ਗੋਲਡੀ ਬਰਾੜ ਦਾ ਬੈਂਕ ਅਕਾਊਂਟ ਖੁਲਵਾਉਣ ਦੀ ਕੋਸ਼ਿਸ਼, ਬੈਂਕ 'ਚ ਬਰਾੜ ਦੀ ਫੋਟੋ ਲੱਗਿਆ ਆਧਾਰ ਕਾਰਡ ਲੈ ਕੇ ਪਹੁੰਚਿਆ ਨੌਜਵਾਨ, ਪੁਲਿਸ ਦੇਖ ਹੋਇਆ ਫਰਾਰ
ਪਠਾਨਕੋਟ: ਸ਼ਹਿਰ ਦੇ ਢਾਂਗੂ ਰੋਡ ’ਤੇ ਸਥਿਤ ਯੂਨੀਅਨ ਬੈਂਕ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਨੌਜਵਾਨ ਖਾਤਾ ਖੋਲ੍ਹਣ ਲਈ ਆਧਾਰ ਕਾਰਡ ’ਤੇ ਨਾਮੀ ਗੈਂਗਸਟਰ ਗੋਲਡੀ ਬਰਾੜ ਦੀ ਫੋਟੋ ਲੈ ਕੇ ਪਹੁੰਚਿਆ। ਗੈਂਗਸਟਰ ਗੋਲਡੀ ਬਰਾੜ ਦੇ ਨਾਂ 'ਤੇ ਬੈਂਕ ਖਾਤਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਬੈਂਕ ਅਧਿਕਾਰੀਆਂ ਨੇ ਖਾਤਾ ਖੋਲ੍ਹਣ ਤੋਂ ਪਹਿਲਾਂ ਕੇਵਾਈਸੀ ਕਰਨਾ ਚਾਹਿਆ ਤਾਂ ਆਧਾਰ ਕਾਰਡ 'ਤੇ ਲੱਗੀ ਫੋਟੋ ਦੇਖ ਕੇ ਸ਼ੱਕ ਹੋਇਆ। ਜਿਸ ਤੋਂ ਬਾਅਦ ਬੈਂਕ ਅਧਿਕਾਰੀਆਂ ਵੱਲੋਂ ਨੌਜਵਾਨ ਨੂੰ ਉਲਝਾ ਕੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਪਰ ਖਤਰੇ ਦਾ ਅੰਦਾਜ਼ਾ ਹੁੰਦੇ ਹੀ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਇੱਕ ਬੈਂਕ ਕਰਮਚਾਰੀ ਵੱਲੋਂ ਸਕੂਟੀ 'ਤੇ ਨੌਜਵਾਨ ਦਾ ਪਿੱਛਾ ਵੀ ਕੀਤਾ ਗਿਆ । ਪਰ, ਉਹ ਭੱਜਣ 'ਚ ਕਾਮਯਾਬ ਹੋ ਗਿਆ। ਸੂਚਨਾ ਮਿਲਣ ’ਤੇ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ।
ਉਕਤ ਨੌਜਵਾਨ ਦੀ ਬੋਲੀ ਅਤੇ ਪਹਿਰਾਵਾ ਹਰਿਆਣਵੀ ਲੱਗ ਰਿਹਾ ਸੀ। ਇਸ ਦੇ ਨਾਲ ਹੀ ਇਸ ਦੌਰਾਨ ਬੈਂਕ ਦੇ ਬਾਹਰ ਇੱਕ ਹਰਿਆਣਾ ਨੰਬਰ ਦੀ ਬਾਈਕ ਵੀ ਖੜੀ ਸੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਬੈਂਕ ਅਤੇ ਬਾਹਰ ਲੱਗੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਹੈ। ਪੁਲਸ ਉਸ ਦੀ ਫੋਟੋ 'ਤੇ ਬੈਂਕ ਖਾਤਾ ਖੋਲ੍ਹਣ ਦੇ ਮਕਸਦ ਨਾਲ ਜਾਂਚ ਕਰ ਰਹੀ ਹੈ।
![ਕਰਮਚਾਰੀਆਂ ਨੇ ਘੇਰਿਆ ਪੰਜਾਬ ਸਕੂਲ ਸਿੱਖਿਆ ਬੋਰਡ ਦੇਖੋ ਮੌਕੇ ਦੀਆਂ ਤਸਵੀਰਾਂ](https://feeds.abplive.com/onecms/images/uploaded-images/2024/07/02/bc9da2034af963df366a0cdf45e229ae1719922860443370_original.jpg?impolicy=abp_cdn&imwidth=470)
![Shambhu Border | ਆਹਮੋ-ਸਾਹਮਣੇ ਦੇਸ਼ ਦੇ ਜਵਾਨ ਤੇ ਕਿਸਾਨ, ਸਥਾਨਕ ਲੋਕ ਪ੍ਰੇਸ਼ਾਨ](https://feeds.abplive.com/onecms/images/uploaded-images/2024/07/02/915feaadc7dfb65d8b8ce3053e29d5d81719921129481673_original.jpg?impolicy=abp_cdn&imwidth=100)
![Raja Warring |'ਮੁੱਖ ਮੰਤਰੀ ਸਾਹਿਬ ਹੁਣ ਚਾਹੇ ਸੁਖਬੀਰ ਬਾਦਲ ਨੂੰ ਜੁਆਇਨ ਕਰਵਾ ਲਓ ਪਰ ਗੱਲ ਨੀ ਬਣਨੀ'](https://feeds.abplive.com/onecms/images/uploaded-images/2024/07/02/91986982df592730f35b111c0341e8031719918995710673_original.jpg?impolicy=abp_cdn&imwidth=100)
![ਜ਼ਿਮਨੀ ਚੋਣਾਂ ਤੋਂ ਪਹਿਲਾਂ Amritpal Singh ਗਰੁੱਪ ਦੋ ਹਿੱਸਿਆਂ ਵਿੱਚ ਵੰਡਿਆ ?ਪਿਤਾ ਦਾ ਖ਼ੁਲਾਸਾ](https://feeds.abplive.com/onecms/images/uploaded-images/2024/07/02/6d5d3dc6ac7a37934bbd6754626101501719918129993673_original.jpg?impolicy=abp_cdn&imwidth=100)
![](https://feeds.abplive.com/onecms/images/uploaded-images/2024/07/02/1c1d396cdeb4be4f1ab6f3c47faa0f321719916150684370_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)