Punjabi Death In america | ਅਮਰੀਕਾ 'ਚ 26 ਸਾਲਾ ਪੰਜਾਬੀ ਨੌਜਵਾਨ ਦੀ ਮੌਤ - ਸਦਮੇ 'ਚ ਪਰਿਵਾਰ
Punjabi Death In america | ਅਮਰੀਕਾ 'ਚ 26 ਸਾਲਾ ਪੰਜਾਬੀ ਨੌਜਵਾਨ ਦੀ ਮੌਤ - ਸਦਮੇ 'ਚ ਪਰਿਵਾਰ
#Sadnews #Gurdaspur #abplive
ਅਮਰੀਕਾ ਤੋਂ ਮੰਦਭਾਗੀ ਖ਼ਬਰ ਆਈ ਹੈ
ਜਿਥੇ 26 ਸਾਲਾ ਪੰਜਾਬੀ ਨੌਜਵਾਨ ਲਵਪ੍ਰੀਤ ਸਿੰਘ ਦੀ ਭਿਆਨਕ ਹਾਦਸੇ ਚ ਮੌਤ ਹੋ ਗਈ ਹੈ |
ਲਵਪ੍ਰੀਤ ਸਿੰਘ ਗੁਰਦਾਸਪੁਰ ਅਧੀਨ ਆਉਂਦੇ ਪਿੰਡ ਨਵਾਂ ਸ਼ਾਲਾ ਦਾ ਰਹਿਣ ਵਾਲਾ ਸੀ | ਜਿਸ ਨੂੰ ਕਿ ਕਰੀਬ 7 ਸਾਲ ਪਹਿਲਾਂ ਪਰਿਵਾਰ ਨੇ ਕਰਜ਼ਾ ਚੁੱਕ ਕੇ ਅਮਰੀਕਾ ਭੇਜਿਆ ਸੀ |
ਲਵਪ੍ਰੀਤ ਅਮਰੀਕਾ ਦੇ ਸ਼ਹਿਰ ਕੈਲੀਫੌਰਨੀਆ ਚ ਰਹਿ ਰਿਹਾ ਸੀ|
ਜਾਣਕਾਰੀ ਮੁਤਾਬਕ ਲਵਪ੍ਰੀਤ ਆਪਣੇ 2 ਹੋਰ ਦੋਸਤਾਂ ਨਾਲ ਕਿਸੇ ਕੰਮ ਤੋਂ ਜਾ ਰਿਹਾ ਸੀ ਕਿ
ਐਲ.ਏ. ਨਜਦੀਕ ਪਹਾੜੀ ਇਲਾਕੇ ਵਿਚ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਡਿਵਾਈਡਰ ਨਾਲ ਟਕਰਾਉਂਦੇ ਹੋਏ ਡੂੰਘੀ ਖੱਡ ਵਿਚ ਜਾ ਡਿਗੀ |
ਇਸ ਦੌਰਾਨ ਲਵਪ੍ਰੀਤ ਸਿੰਘ ਦੇ ਕਾਫ਼ੀ ਸੱਟਾਂ ਲੱਗੀਆਂ ਜਦੋਂਕਿ ਉਸਦੇ ਦੋਸਤ ਸੁਨੀਲ ਕੁਮਾਰ ਦੇ ਲੱਤ ਦੇ ਸੱਟ ਲੱਗੀ ਪਰ ਵਿਸ਼ਾਲ ਸਲਾਰੀਆ ਵਾਲ-ਵਾਲ ਬਚ ਗਿਆ | ਵਿਸ਼ਾਲ ਸਲਾਰੀਆ ਜਦੋਂ ਹੋਸ਼ ਵਿਚ ਆਇਆ ਤਾਂ ਉਸ ਨੇ ਪੁਲਿਸ ਕੰਟਰੋਲ ਰੂਮ ਫ਼ੋਨ ਕਰਕੇ ਐਂਬੂਲੈਂਸ ਨੂੰ ਬੁਲਾਇਆ | ਇਸ ਉਪਰੰਤ ਪਹੁੰਚੀ ਪੁਲਿਸ ਪਾਰਟੀ ਨੇ ਕਾਰ ਵਿਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਿਆ | ਇਸ ਹਾਦਸੇ ਵਿਚ ਲਵਪ੍ਰੀਤ ਸਿੰਘ ਨੂੰ ਗੰਭੀਰ ਜ਼ਖਮੀ ਹੋਣ 'ਤੇ ਫੌਰੀ ਤੌਰ 'ਤੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਿੱਥੇ ਉਹ ਜ਼ਖਮਾਂ ਦੀ ਤਾਬ ਨਾ ਚੱਲਦਾ ਹੋਇਆ ਦਮ ਤੋੜ ਗਿਆ | ਪੁੱਤ ਦੀ ਮੌਤ ਦੀ ਖ਼ਬਰ ਜਿਵੇਂ ਹੀ ਘਰ ਪਹੁੰਚੀ ਤਾਂ ਪਰਿਵਾਰ ਸਦਮੇ ਚ ਚਲਾ ਗਿਆ | ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ |ਰਿਸ਼ਤੇਦਾਰਾਂ ਨੇ ਪ੍ਰਸ਼ਾਸਨ ਤੋਂ ਲਵਪ੍ਰੀਤ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ |
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en