(Source: ECI/ABP News)
ਰਾਜ ਸਭਾ ਮੈਂਬਰ ਸੰਤ Balbir Seechewal ਨੇ ਲੁਧਿਆਣਾ ਪਹੁੰਚ ਕੀਤਾ ਬੁੱਢਾ ਦਰਿਆ ਦਾ ਦੌਰਾ
Rajya Sabha member Balbir Seechewal: ਰਾਜ ਸਭਾ ਮੈਂਬਰ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸੀਨੀਅਰ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਮੰਗਲਵਾਰ ਨੂੰ ਲੁਧਿਆਣਾ (Ludhiana) ਪਹੁੰਚੇ। ਉਨ੍ਹਾਂ ਇੱਥੇ ਬੱਚਤ ਭਵਨ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਿਗਮ ਅਧਿਕਾਰੀਆਂ ਨਾਲ ਜ਼ਿਲ੍ਹਾ ਵਾਤਾਵਰਣ ਯੋਜਨਾ ਦਾ ਜਾਇਜ਼ਾ ਲਿਆ। ਸੀਚੇਵਾਲ ਸਭ ਤੋਂ ਪਹਿਲਾਂ ਬੁੱਢਾ ਨਿਗਮ ਅਧਿਕਾਰੀਆਂ ਨਾਲ ਦਰਿਆ ਦੀ ਹਾਲਤ ਦੇਖਣ ਲਈ ਨਿਕਲੇ। ਸਭ ਤੋਂ ਪਹਿਲਾਂ ਉਨ੍ਹਾਂ ਗੋਘਾਟ ਨੇੜੇ ਬੁੱਢਾ ਨਦੀ ਦੀ ਹਾਲਤ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਜਮਾਲਪੁਰ ਸਥਿਤ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਦੇਖਣ ਲਈ ਸਾਰੇ ਅਧਿਕਾਰੀ ਪਹੁੰਚ ਗਏ। ਇੱਥੇ ਉਹ ਬੰਦ ਕਮਰੇ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸੀ। ਉਨ੍ਹਾਂ ਦੇ ਜਮਾਲਪੁਰ ਪਹੁੰਚਣ ਦੀ ਖ਼ਬਰ ਮਿਲਦਿਆਂ ਹੀ ‘ਆਪ’ ਵਿਧਾਇਕ ਦਲਜੀਤ ਭੋਲਾ ਗਰੇਵਾਲ ਆਪਣੇ ਸਮਰਥਕਾਂ ਸਮੇਤ ਸੰਤ ਸੀਚੇਵਾਲ ਪੁੱਜੇ।

ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
